ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਕੋਰੋਨਾ ਅਤੇ ਵਧਦੀ ਕੋਰੋਨਾ ਪੌਜ਼ਿਟਿਵ ਦਰ ਦੇ ਮੱਦੇਨਜ਼ਰ, ਦਿੱਲੀ ਦੇ ਮਾਲਾਂ, ਬਾਜ਼ਾਰਾਂ, ਸ਼ਾਪਿੰਗ ਕੰਪਲੈਕਸਾਂ, ਰੈਸਟੋਰੈਂਟਾਂ ਨੇ ਬਿਨਾਂ ਮਾਸਕ ਦੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
ਇੰਨਾ ਹੀ ਨਹੀਂ ਪੂਰੀ ਦਿੱਲੀ ‘ਚ ਫਿਰ ਤੋਂ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ, ਜਦਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ 500 ਰੁਪਏ ਜੁਰਮਾਨਾ ਲਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਦੋ ਹਫ਼ਤਿਆਂ ਵਿੱਚ, ਦਿੱਲੀ ਵਿੱਚ ਕੋਰੋਨਾ ਦੇ 2 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਕਰੋਨਾ ਕਾਰਨ ਪੌਜ਼ਿਟਿਵ ਦਰ ਅਤੇ ਮੌਤਾਂ ਵਿੱਚ ਵੀ ਉਛਾਲ ਆਇਆ ਹੈ। ਦਿੱਲੀ ਸਰਕਾਰ ਦੇ ਰੋਜ਼ਾਨਾ ਸਿਹਤ ਬੁਲੇਟਿਨ ਦੇ ਅਨੁਸਾਰ, ਸ਼ਨੀਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 2,031 ਮਾਮਲੇ ਸਾਹਮਣੇ ਆਏ, ਜਦੋਂ ਕਿ ਇਸ ਦੌਰਾਨ 9 ਲੋਕਾਂ ਦੀ ਮੌਤ ਵੀ ਹੋਈ। ਸ਼ਨੀਵਾਰ ਨੂੰ, ਕੋਰੋਨਾ ਦੀ ਸਕਾਰਾਤਮਕ ਦਰ 12.34% ਦਰਜ ਕੀਤੀ ਗਈ।