Site icon SMZ NEWS

ਮਜੀਠੀਆ ਦਾ ਚੰਨੀ ‘ਤੇ ਤੰਜ, ‘ਮੈਂ ਤਾਂ ਵੀਡੀਓ ਸਾਂਭੀ ਬੈਠਾ, ਛੱਲਾ ਆਵੇ ਤਾਂ ਸਹੀ, ਛੱਲਾ ਮੁੜ ਕੇ ਨਹੀਂ ਆਇਆ’

ਡਰੱਗਜ਼ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਸਾਬਕਾ ਸੀ.ਐੱਮ. ਚਰਨਜੀਤ ਚੰਨੀ ਪ੍ਰਤੀ ਤਿੱਖਾ ਰਵੱਈਆ ਦਿਖਾਇਆ ਹੈ। ਚੰਡੀਗੜ੍ਹ ‘ਚ ਮਜੀਠੀਆ ਨੇ ਕਿਹਾ ਕਿ ਮੇਰੇ ਕੋਲ ਚੰਨੀ ਦੀ ਵੀਡੀਓ ਹੈ। ਜਦੋਂ ਉਹ ਮੁੜ ਕੇ ਆਉਣਗੇ, ਮੈਂ ਇਸਨੂੰ ਚਲਾਵਾਂਗਾ। ਹਾਲਾਂਕਿ ਮਜੀਠੀਆ ਨੇ ਇਹ ਨਹੀਂ ਦੱਸਿਆ ਕਿ ਵੀਡੀਓ ਕਿਸ ਬਾਰੇ ਹੈ।

ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਸੀ। ਚੰਨੀ ਨੇ ਇਸ ਦਾ ਸਿਹਰਾ ਚੋਣਾਂ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਵਜੋਂ ਵੀ ਆਪਣੇ ਸਿਰ ਲਿਆ। ਇਸ ਮਾਮਲੇ ਵਿੱਚ ਮਜੀਠੀਆ ਨੂੰ 168 ਦਿਨ ਪਟਿਆਲਾ ਜੇਲ੍ਹ ਵਿੱਚ ਕੱਟਣੇ ਪਏ ਸਨ। ਚੰਨੀ ਇਸ ਵੇਲੇ ਵਿਦੇਸ਼ ਦੌਰੇ ‘ਤੇ ਹਨ।

bikram majithia anger over

ਮਜੀਠੀਆ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਰਕਾਰਾਂ ਬਹੁਤ ਧੱਕੇਸ਼ਾਹੀ ਕਰਦੀਆਂ ਹਨ। ਇਸ ਲਈ ਸਰਕਾਰਾਂ ਬਦਲ ਜਾਂਦੀਆਂ ਹਨ। ਜਦੋਂ ਕਾਂਗਰਸ ਸਰਕਾਰ ਨੇ ਮੇਰੇ ‘ਤੇ ਜ਼ੁਲਮ ਕੀਤੇ ਤਾਂ ਉਹ ਹਾਰ ਗਏ। ਇਹ ਪਹਿਲੀ ਵਾਰ ਹੈ ਜਦੋਂ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਏ ਹਨ। ਇਹ ਪਹਿਲੀ ਵਾਰ ਹੋਇਆ ਕਿ ਕੋਈ ਸਿਟਿੰਗ ਮੁੱਖ ਮੰਤਰੀ ਇੰਨੀ ਬੁਰੀ ਤਰ੍ਹਾਂ ਹਾਰਿਆ ਹੋਵੇ। ਹਾਰਿਆ ਹੀ ਨਹੀਂ, ਸਗੋਂ ਬੁਰੀ ਤਰ੍ਹਾਂ ਹਾਰਿਆ ਤੇ ਅਜੇ ਤੱਕ ਮੁੜ ਕੇ ਵੀ ਨਹੀਂ ਆਇਆ। ਜੇ ਛੱਲਾ ਮੁੜ ਆਵੇ ਤਾਂ ਮੈਂ ਵੀ ਉਹਦੀ ਵੀਡੀਓ ਸਾਂਭ ਕੇ ਰੱਖੀ ਹੋਈ ਏ, ਜਿਹੜੀ ਮੈਂ ਚਲਾਉਣੀ ਏ ਪਰ ਛੱਲਾ ਆਉਗਾ ਤੇ ਚਲਾਊਂਗਾ। ਉਨ੍ਹਾਂ ਕਿਹਾ ਮੈਂ ਦਿਖਾਵਾਂਗਾ ਵੀਡੀਓ ਛੱਲਾ ਆਵੇ ਤਾਂ ਸਹੀ ਪਤਾ ਨਹੀਂ ਛੱਲਾ ਕਿੱਥੇ ਦਿਲ ਲੈ ਕੇ ਬਹਿ ਗਿਆ ਭਾਊ।

ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਇਆਲੀ ਮੇਰਾ ਭਰਾ ਹੈ। ਮੇਰਾ ਉਸ ਨਾਲ ਪਰਿਵਾਰਕ ਰਿਸ਼ਤਾ ਹੈ। ਅਸੀਂ ਸੁੱਖ-ਦੁੱਖ ਦੇ ਸਾਥੀ ਰਹੇ ਹਾਂ। ਕੋਈ ਵੀ ਆਪਣੇ ਵਿਚਾਰ ਰੱਖ ਸਕਦਾ ਹੈ। ਅਸੀਂ ਇੱਕ ਪਰਿਵਾਰ ਹਾਂ ਅਤੇ ਪਰਿਵਾਰ ਹੀ ਰਹਾਂਗੇ।

Exit mobile version