ਇੰਗਲੈਂਡ ਦੇ ਬਰਮਿੰਘਮ ਵਿਚ ਕਾਮਨਵੈਲਥ ਗੇਮਸ ਵਿਚ ਭਾਰਤ ਨੂੰ ਚਾਂਦੀ ਦਾ ਤਗਮਾ ਦਿਵਾਉਣ ਵਾਲੇ ਵੇਟਲਿਫਟਰ ਵਿਕਾਸ ਠਾਕੁਰ ਤੇ ਕਾਂਸੇ ਦਾ ਤਗਮਾ ਦਿਵਾਉਣ ਵਾਲੇ ਲਵਪ੍ਰੀਤ ਸਿੰਘ ਦੀ ਦੋਸਤੀ ਕਾਫੀ ਡੂੰਘੀ ਹੈ। ਦੋਵੇਂ ਦੋਸਤ ਅੱਜ ਦਿੱਲੀ ਪਹੁੰਚ ਰਹੇ ਹਨ ਤੇ ਕੱਲ 13 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਵੇਟਲਿਫਟਰ ਵਿਕਾਸ ਠਾਕੁਰ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਮਨ ਦੀ ਗੱਲ ਕਹਿਣ ਗਏ ਹਨ। ਗੱਲਬਾਤ ਕਰਦਿਆਂ ਵਿਕਾਸ ਠਾਕੁਰ ਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ ਬਹੁਤ ਉਤਸ਼ਾਹਿਤ ਹਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਾਮਨਵੈਲਥ ਗੇਮਸ ਵਿਚ ਜਾਣ ਤੋਂ ਪਹਿਲਾਂ ਵੀ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਸੀ ਤੇ ਮੈਡਲ ਜਿੱਤਣ ਦੇ ਬਾਅਦ ਵੀ ਵੀਡੀਓ ਕਾਲ ਕਰਕੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਖੂਬ ਪ੍ਰਸ਼ੰਸਾ ਕੀਤੀ ਸੀ। ਵਿਕਾਸ ਨੇ 2014 ਤੇ 2018 ਦੇ ਕਾਮਨਵੈਲਥ ਗੇਮਸ ਵਿਚ ਤਗਮੇ ਜਿੱਤੇ ਸਨ।
ਵਿਕਾਸ ਠਾਕੁਰ ਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ PM ਮੋਦੀ ਨੂੰ ਮਿਲ ਕੇ ਕਹਿਣਗੇ ਕਿ ਨੌਜਵਾਨਾਂ ਨੂੰ ਖੇਡ ਵਿਚ ਲਿਆਉਣ ਲਈ ਸਰਕਾਰ ਬੇਹਤਰ ਕਦਮ ਚੁੱਕੇ। ਉਹੀ ਜੋ ਖਿਡਾਰੀ ਕਾਮਨਵੈਲਥ ਗੇਮਸ ਵਰਗੇ ਵੱਡੇ ਪਲੇਟਫਾਰਮ ‘ਤੇ ਬੇਹਤਰੀਨ ਪ੍ਰਦਰਸ਼ਨ ਕਰਕੇ ਆਉਣ ਉੁਨ੍ਹਾਂ ਨੂੰ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਉਤਸ਼ਾਹਿਤ ਕਰਨ।
Comment here