ਸ਼ਹਿਰ ਪੱਟੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 5 ਸਾਲਾ ਸਕੂਲ ਵਿਦਿਆਰਥਣ ਦੀ ਵੈਨ ਹੇਠਾਂ ਆ ਕੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਮ੍ਰਿਤਕ ਬੱਚੀ ਨਾਮਵਰ ਹਸਤੀ ਸਵਰਗੀ ਭਾਊ ਬਲਵੰਤ ਸਿੰਘ ਖਾਰੇਵਾਲ ਦੀ ਪੋਤਰੀ ਸੀ। ਸਕੂਲ ਵਿਦਿਆਰਥਣ ਸ਼ਹਿਰ ਪੱਟੀ ਦੇ ਨਾਮਵਰ ਹਸਤੀ ਸਵਰਗੀ ਭਾਊ ਬਲਵੰਤ ਸਿੰਘ ਖਾਰੇਵਾਲ ਦੀ 5 ਸਾਲ ਦੀ ਪੋਤਰੀ ਸੁਭਲੀਨ ਕੋਰ ਜੋ ਸੈਕਰਡ ਹਾਰਟ ਸਕੂਲ ਠੱਕਰਪੁਰਾ ਵਿਖੇ ਨਰਸਰੀ ਕਲਾਸ ਵਿੱਚ ਪੜ੍ਹਦੀ ਸੀ, ਦੀ ਵੈਨ ਹੇਠ ਆ ਕੇ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਸੁਭਲੀਨ ਕੌਰ ਜਦ ਸਕੂਲ ਛੁੱਟੀ ਤੋਂ ਬਾਅਦ ਵੈਨ ‘ਤੇ ਸਵਾਰ ਹੋ ਕੇ ਆਪਣੇ ਘਰ ਦੇ ਨਜ਼ਦੀਕ ਉਤਰ ਰਹੀ ਸੀ ਤਾਂ ਉਸੇ ਹੀ ਵੈਨ ਹੇਠ ਆ ਕੇ ਉਸ ਦੀ ਮੌਤ ਹੋ ਗਈ।
Comment here