Indian PoliticsNationNewsPunjab newsWorld

ਅੰਮ੍ਰਿਤਸਰ : ਚਵਿੰਡਾ ਦੇਵੀ ਥਾਣੇ ‘ਤੇ ਹਮਲਾ, ਨਸ਼ੇ ਨਾਲ ਫੜੇ ਦੋਸ਼ੀ ਨੂੰ ਪੁਲਿਸ ਸਾਹਮਣੇ ਛੁਡਾ ਕੇ ਲੈ ਗਏ ਲੋਕ

ਅੰਮ੍ਰਿਤਸਰ ਸ਼ਹਿਰ ‘ਚ ਦੇਰ ਰਾਤ ਪਿੰਡ ਦੀਆਂ ਔਰਤਾਂ ਸਣੇ ਕੁਝ ਲੋਕਾਂ ਨੇ ਪੁਲਿਸ ਥਾਣੇ ‘ਤੇ ਹੱਲਾ ਬੋਲ ਦਿੱਤਾ। ਚੌਕੀ ਵਿੱਚ ਸਿਰਫ਼ 4 ਪੁਲਿਸ ਮੁਲਾਜ਼ਮ ਸਨ ਅਤੇ ਲੋਕ ਵੱਡੀ ਗਿਣਤੀ ਵਿੱਚ ਸਨ, ਜੋਕਿ ਐਨਡੀਪੀਐਸ ਐਕਟ ਤਹਿਤ ਫੜੇ ਗਏ ਇੱਕ ਮੁਲਜ਼ਮ ਨੂੰ ਲੋਕ ਛੁਡਾ ਕੇ ਲੈ ਗਏ।

ਪਿੰਡ ਦੇ ਲੋਕਾਂ ਨੇ ਪੁਲਿਸ ’ਤੇ ਦੋਸ਼ ਲਾਇਆ ਕਿ ਜਿਸ ਨੌਜਵਾਨ ਨੂੰ ਫੜਿਆ ਗਿਆ ਹੈ, ਉਹ ਸਿਰਫ਼ ਨਸ਼ਾ ਕਰਦਾ ਹੈ। ਡੀ.ਐੱਸ.ਪੀ. ਮਜੀਠਾ ਮਨਮੋਹਨ ਸਿੰਘ ਨੇ ਹਵਾਲਾਤੀ ਨੂੰ ਭਜਾਉਣ ਵਾਲੇ ਮਰਦਾਂ ਅਤੇ ਔਰਤਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ।

ਘਟਨਾ ਚਵਿੰਡਾ ਦੇਵੀ ਦੀ ਹੈ, ਜੋ ਮਜੀਠਾ ਕਸਬੇ ਦੇ ਕਥੂਨੰਗਲ ਥਾਣੇ ਅਧੀਨ ਆਉਂਦੀ ਹੈ। ਥਾਣੇ ਵਿੱਚ ਰਾਤ ਵੇਲੇ 4 ਪੁਲਿਸ ਮੁਲਾਜ਼ਮ ਮੌਜੂਦ ਸਨ। ਇਸੇ ਦੌਰਾਨ ਪਿੰਡ ਦੇ ਕੁਝ ਲੋਕ ਚੌਕੀ ’ਤੇ ਆ ਗਏ। ਇਨ੍ਹਾਂ ਵਿਚ ਔਰਤਾਂ ਵੀ ਸਨ। ਥਾਣਾ ਚਵਿੰਡਾ ਦੇਵੀ ਦੀ ਪੁਲੀਸ ਨੇ ਪਿੰਡ ਦੇ ਹੀ ਅਕਾਸ਼ਦੀਪ ਸਿੰਘ ਨਾਮੀਂ ਨੌਜਵਾਨ ਨੂੰ 9 ਗ੍ਰਾਮ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਅਕਾਸ਼ਦੀਪ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਪਰ ਪਿੰਡ ਦੇ ਲੋਕ ਰਾਤ ਨੂੰ ਆ ਗਏ ਅਤੇ ਪੁਲਿਸ ‘ਤੇ ਦੋਸ਼ ਲਗਾਉਣ ਲੱਗੇ ਕਿ ਅਕਾਸ਼ਦੀਪ ਨਸ਼ਾ ਨਹੀਂ ਵੇਚਦਾ, ਖਰੀਦਦਾ ਹੈ। ਉਨ੍ਹਾਂ ਚਾਰ ਪੁਲਿਸ ਵਾਲਿਆਂ ਦੀ ਕੁੱਟਿਆ ਅਤੇ ਆਕਾਸ਼ਦੀਪ ਨੂੰ ਠੁਡਾ ਕੇ ਲੈ ਗਏ। ਪੁਲਿਸ ਨੇ ਮੁਲਜ਼ਮ ਅਕਾਸ਼ਦੀਪ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦੋਸ਼ ਲਾਇਆ ਹੈ। ਦਰਅਸਲ, ਪੁਲਿਸ ਜਾਣਨਾ ਚਾਹੁੰਦੀ ਹੈ ਕਿ ਆਕਾਸ਼ਦੀਪ ਕਿੱਥੋਂ ਨਸ਼ਾ ਖਰੀਦਦਾ ਹੈ, ਇਸੇ ਲਈ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ।

ਡੀ.ਐੱਸ.ਪੀ. ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਦੋਸ਼ੀ ਨੂੰ ਛੁਡਾਉਣ ਵਾਲਿਆਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਕਾਸ਼ਦੀਪ ਸਿੰਘ ਨੂੰ ਛੁਡਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

Comment here

Verified by MonsterInsights