Site icon SMZ NEWS

ਮੂਸੇਵਾਲਾ ਕਤਲਕਾਂਡ ‘ਚ ਵੱਡਾ ਖਿਡਾਰੀ ਅਰਸ਼ਦ ਖ਼ਾਨ ਵੀ ਸ਼ਾਮਲ! ਰਾਜਸਥਾਨ ਤੋਂ ਮਾਨਸਾ ਲਿਆਈ ਪੁਲਿਸ

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕਤਲ ਦੇ ਤਾਰ ਰਾਜਸਥਾਨ ਤੱਕ ਜੁੜੇ ਹੋਏ ਹਨ। ਕਤਲ ਵਿੱਚ ਵੱਡਾ ਨੈਸ਼ਨਲ ਖਿਡਾਰੀ ਹੈ ਅਰਸ਼ਦ ਖ਼ਾਨ ਵੀ ਸ਼ਾਮਲ ਹੈ, ਜਿਸ ਨੇ ਸ਼ਾਰਪ ਸ਼ੂਟਰਾਂ ਦੀ ਮਦਦ ਕੀਤੀ ਸੀ। ਇਹ ਫੁੱਟਬਾਲ ਟੀਮ ਦੀ ਖਿਡਾਰੀ ਦੱਸਿਆ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਅਰਸ਼ਾਦ ਖਾਨ ਰਾਜਸਥਾਨ ਦੀ ਚੁਰੂ ਜੇਲ੍ਹ ‘ਚ ਬੰਦ ਹੈ। ਇਸ ਖਿਡਾਰੀ ਦੀ ਗੱਡੀ ‘ਚ ਸਵਾਰ ਹੋਕੇ ਸ਼ੂਟਰ ਕਤਲ ਕਰਨ ਆਏ ਸਨ। ਬੋਲੈਰੋ ਗੱਡੀ ਅਰਸ਼ਦ ਖ਼ਾਨ ਦੀ ਦੱਸੀ ਜਾ ਰਹੀ ਹੈ। ਮੂਸੇਵਾਲਾ ਕਤਲਕਾਂਡ ਦੀ ਪੁੱਛਗਿੱਛ ਲਈ ਪੰਜਾਬ ਪੁਲਿਸ ਨੂੰ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਮਾਨਸਾ ਲਿਆਈ ਹੈ। ਫਿਲਹਾਲ ਪੁਲਿਸ ਇਸ ਬਾਰੇ ਕੁਝ ਵੀ ਖੁਲ੍ਹ ਕੇ ਨਹੀਂ ਦੱਸ ਰਹੀ।

Arshad khan brought to

ਬੋਲੈਰੋ, ਜਿਸ ਦੀ ਕੁੰਡਲੀ ਪੰਜਾਬ ਪੁਲਿਸ ਵੱਲੋਂ ਟਰੇਸ ਕੀਤੀ ਜਾ ਰਹੀ ਹੈ, ਫਰਵਰੀ ਮਹੀਨੇ ਵਿੱਚ ਫਤਿਹਪੁਰ ਵਾਸੀ ਆਦਿੱਤਿਆ ਤੋਂ ਖਰੀਦੀ ਗਈ ਸੀ। ਉਸ ਨੂੰ ਬੀਕਾਨੇਰ ਦੇ ਕੱਟੜ ਅਪਰਾਧੀ ਰੋਹਿਤ ਗੋਦਾਰਾ ਨੇ ਆਪਣੇ ਗੁੰਡੇ ਮਹਿੰਦਰ ਸਹਾਰਨ ਰਾਹੀਂ ਖਰੀਦਿਆ ਸੀ। ਮਹਿੰਦਰ ਸਹਾਰਨ ਨੇ ਇਹ ਕਾਰ ਸਰਦਾਰਸ਼ਹਿਰ ਦੇ ਰਹਿਣ ਵਾਲੇ ਅਰਸ਼ਦ ਅਲੀ ਨੂੰ ਦਿੱਤੀ ਸੀ। ਸਰਦਾਰਸ਼ਹਿਰ ਤੋਂ ਹੀ ਇਹ ਬੋਲੈਰੋ ਫਤਿਹਾਬਾਦ ਦੇ ਰਸਤੇ ਪੰਜਾਬ ਪਹੁੰਚੀ। ਇਸ ਵਿੱਚ ਸਵਾਰ ਹੋ ਕੇ ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਸਰਦਾਰਸ਼ਹਿਰ ਦਾ ਰਹਿਣ ਵਾਲਾ ਅਰਸ਼ਦ ਹਿਸਟਰੀ ਸ਼ੂਟਰ ਹੈ। ਉਸ ਵਿਰੁੱਧ ਫਿਰਕੂ ਘਟਨਾਵਾਂ ਦੇ ਨਾਲ-ਨਾਲ ਦਰਜਨ ਦੇ ਕਰੀਬ ਕੇਸ ਦਰਜ ਹਨ। ਮਾਨਸਾ ਪੁਲਿਸ ਮੈਡੀਕਲ ਕਰਵਾਉਣ ਮਗਰੋਂ ਉਸਨੂੰ ਅਦਾਲਤ ‘ਚ ਪੇਸ਼ ਕਰੇਗੀ ਅਤੇ ਰਿਮਾਂਡ ਦੀ ਮੰਗ ਕਰੇਗੀ।

ਅਰਸ਼ਦ ਖਾਨ ਦੀ ਹਿਸਟਰੀ ਸ਼ੀਟ ਮਈ 2022 ਵਿੱਚ ਖੋਲ੍ਹੀ ਗਈ ਸੀ। ਅਰਸ਼ਦ ਨੂੰ ਸਖ਼ਤ ਸੁਰੱਖਿਆ ਹੇਠ ਆਪਣੇ ਨਾਲ ਸੀਆਈ ਜੋਗਿੰਦਰਪਾਲ ਸਿੰਘ, ਸਬ-ਇੰਸਪੈਕਟਰ ਦਲੀਪ ਸਿੰਘ, ਏਐਸਆਈ ਪਾਲ ਸਿੰਘ, ਅਮਰਜੀਤ ਸਿੰਘ ਅਤੇ ਪੰਜਾਬ ਦੇ ਮਾਨਸਾ ਥਾਣੇ ਦੇ ਹੈੱਡ ਕਾਂਸਟੇਬਲ ਮਨਜੀਤ ਸਿੰਘ ਸਮੇਤ ਚੁਰੂ ਜ਼ਿਲ੍ਹਾ ਜੇਲ੍ਹ ਵਿੱਚ ਲਿਜਾਇਆ ਗਿਆ।

Exit mobile version