Site icon SMZ NEWS

2006 ‘ਚ ਨੇਪਾਲ ਦੇ ਰਸਤਿਓਂ ਭਾਰਤ ਆਇਆ ਸੀ ਪਾਕਿਸਤਾਨੀ ਜਾਸੂਸ , 16 ਸਾਲ ਬਾਅਦ ਹੋਈ ਵਤਨ ਵਾਪਸੀ

ਅੰਤਰਾਸ਼ਟਰੀ ਸਰਹੱਦ ਅਟਾਰੀ ਦੇ ਰਸਤੇ ਵੀਰਵਾਰ ਨੂੰ ਭਾਰਤ ਨੇ ਇਕ ਪਾਕਿਸਤਾਨੀ ਜਾਸੂਸ ਨੂੰ 16 ਸਾਲ ਬਾਅਦ ਉਸ ਦੇ ਵਤਨ ਰਵਾਨਾ ਕੀਤਾ। 16 ਸਾਲ ਪਾਕਿਸਤਾਨੀ ਜਾਸੂਸ ਭਾਰਤੀ ਜੇਲ੍ਹ ਵਿਚ ਬੰਦ ਸੀ। ਜਾਸੂਸ ਕਰਾਚੀ ਦਾ ਰਿਹਣ ਵਾਲਾ ਤਾਸੀਨ ਅਜੀਮ ਸੀ ਜੋ ਕਿ 2006 ਵਿਚ ਨੇਪਾਲ ਦੇ ਰਸਤੇ ਬਿਨਾਂ ਵੀਜ਼ਾ ਪਾਸਪੋਰਟ ਭਾਰਤ ਵਿਚ ਆ ਗਿਆ ਸੀ। ਉਸ ਨੂੰ ਲਖਨਊ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਪਾਕਿਸਤਾਨ ਜਾਣ ਤੋਂ ਪਹਿਲਾਂ ਤਾਸੀਨ ਅਜੀਮ ਨੇ ਹੀ ਦੱਸਿਆ ਕਿ ਉਹ ਕਰਾਚੀ ਦਾ ਰਹਿਣ ਵਾਲਾ ਹੈ। 2006 ਵਿਚ ਜਦੋੰ ਉਹ ਸਿਰਫ 24 ਸਾਲ ਦਾ ਸੀ ਤਾਂ ਜਾਸੂਸੀ ਕਰਨ ਲਈ ਨੇਪਾਲ ਦੇ ਰਸਤੇ ਭਾਰਤੀ ਸਰਹੱਦ ‘ਚ ਦਾਖਲ ਹੋਇਆ ਸੀ। ਉਹ ਲਖਨਊ ਵਿਚ ਸੀ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਕੋਰਟ ਨੇ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ ਸੀ।

ਸਜ਼ਾ ਪੂਰੀ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਪੁਲਿਸ ਨਾਲ ਉਸ ਦਾ ਝਗੜਾ ਹੋਇਆ ਤੇ ਉਸ ‘ਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦਾ ਇਕ ਹੋਰ ਮਾਮਲਾ ਦਰਜ ਹੋ ਗਿਆ, ਜਿਸ ਵਿਚ ਉਸ ਨੂੰ 4.5 ਸਾਲ ਦੀ ਸਜ਼ਾ ਹੋਈ। ਉਸ ਨੇ ਕੁੱਲ 16 ਸਾਲ ਦੀ ਸਜ਼ਾ ਭਾਰੀਤ ਜੇਲ੍ਹਾਂ ਵਿਚ ਕੱਟੀ ਹੈ।ਉਹ ਖੁਸ਼ ਹੈ ਕਿ ਹੁਣ ਉਸ ਨੂੰ ਪਾਕਿਸਾਤਨ ਜਾਣ ਦਾ ਮੌਕਾ ਮਿਲਿਆ ਹੈ।

Exit mobile version