ਸਮਾਣਾ ਦੇ ਸਿਵਲ ਹਸਪਤਾਲ ‘ਚ ਇਕ ਮਰੀਜ਼ ਨੂੰ ਐਕਸਪਾਇਰੀ ਗੁਲੂਕੋਜ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਜਦੋਂ ਮਰੀਜ਼ ਦੀ ਪਤਨੀ ਨੇ ਇਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਲੂਕੋਜ਼ ਲਗਾਉਣ ਵਾਲੇ ਫਾਰਮਾਸਿਸਟ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਵਿਭਾਗ ਵਿਚ ਹੜਕੰਪ ਮਚ ਗਿਆ ਹੈ।
ਅਸਸਿਟੈਂਟ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਸਮਾਣਾ ਦੇ ਸਿਵਲ ਹਸਪਤਾਲ ਦੀ ਐੱਸਐੱਮਓ ਤੋਂ ਜਵਾਬ ਤਲਬੀ ਕੀਤੀ ਗਈ ਹੈ ਪਰ ਜੇਕਰ ਜਵਾਬ ਸੰਤੋਸ਼ਜਨਕ ਨਾ ਪਾਇਆ ਗਿਆ ਤਾਂ ਮਾਮਲੇ ਵਿਚ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਮਾਮਲਾ 10 ਜੁਲਾਈ 2022 ਦਾ ਹੈ ਪਰ ਮਰੀਜ਼ ਨੇ ਇਸ ਸਬੰਧੀ ਬਣਾਈ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੋ ਗੁਲੂਕੋਜ਼ ਚੜ੍ਹਾਇਆ ਜਾ ਰਿਹਾ ਸੀ ਉਹ ਮਈ 2022 ‘ਚ ਐਕਸਪਾਇਰ ਹੋ ਚੁੱਕਾ ਸੀ। ਦੋ ਮਹੀਨੇ ਪੁਰਾਣਾ ਗੁਲੂਕੋਜ਼ ਮਰੀਜ਼ ਨੂੰ ਚੜ੍ਹਾਇਆ ਜਾ ਰਿਹਾ ਸੀ ਪਰ ਇਸ ਵਿਚ ਮਰੀਜ਼ ਦੀ ਪਤਨੀ ਨੇ ਗੁਲੂਕੋਜ਼ ‘ਤੇ ਛਪੀ ਐਕਸਪਾਇਰੀ ਤਰੀਖ ਦੇਖ ਲਈ ਪਰ ਉਦੋਂ ਤੱਕ ਮਰੀਜ਼ ਨੂੰ ਅੱਧਾ ਗੁਲੂਕੋਜ਼ ਲਗਾਇਆ ਜਾ ਚੁੱਕਾ ਸੀ।
ਮਰੀਜ਼ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਐਕਸਪਾਇਰੀ ਗੁਲੂਕੋਜ਼ ਲਗਾਉਣ ਦੇ ਮਾਮਲੇ ਵਿਚ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਦਾ ਕੁਝ ਸਾਮਾਨ ਵੀ ਗਾਇਬ ਕਰ ਦਿੱਤਾ ਗਿਆ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਸਮਾਣਾ ਹਸਪਤਾਲ ਦੀ ਐੱਸਐੱਮਓ ਤੋਂ ਜਵਾਬ ਮੰਗਿਆ ਗਿਆ ਹੈ। ਜਵਾਬ ਦੇ ਆਧਾਰ ‘ਤੇ ਮਾਮਲੇ ਦੀ ਅੱਗੇ ਦੀ ਕਾਰਵਾਈ ਹੋਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
Comment here