Indian PoliticsNationNewsPunjab newsWorld

ਲੁਧਿਆਣਾ : ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ, ਬਾਥਰੂਮ ‘ਚੋਂ ਮਿਲੀ ਲਾਸ਼

ਲੁਧਿਆਣਾ ਵਿਚ ਬੀਤੀਰਾਤ ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਕੋਲ ਇਕ ਪ੍ਰਾਈਵੇਟ ਬੈਂਕ ਦੇ ਸੁਰੱਖਿਆ ਗਾਰਡ ਦੀ ਲਾਸ਼ ਬਾਥਰੂਮ ਵਿਚ ਮਿਲੀ। ਜਾਣਕਾਰੀ ਮੁਤਾਬਕ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕੀਤੀ ਹੈ ਪਰ ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਗੋਲੀ ਗਲਤੀ ਨਾਲ ਚੱਲ ਗਈ ਹੋਵੇ।

ਹਾਦਸਾ ਉਦੋਂ ਵਾਪਰਿਆ ਜਦੋਂ ਬੈਂਕ ਦਾ ਕੁਝ ਸਟਾਫ ਮੌਜੂਦ ਸੀ ਤੇ ਉਹ ਲੋਕ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਕੁਝ ਦੇਰ ਪਹਿਲਾਂ ਸੁਰੱਖਿਆ ਗਾਰਡ ਬੈਂਕ ਦੇ ਵਾਸ਼ਰੂਮ ਵਿਚ ਗਿਆ। ਲਗਭਗ ਜਦੋਂ ਅੱਧੇ ਘੰਟੇ ਬਾਅਦ ਵੀ ਉਹ ਬਾਹਰ ਨਹੀਂ ਆਇਆ ਤਾਂ ਬੈਂਕ ਮੁਲਾਜ਼ਮ ਉਸ ਦੀ ਭਾਲ ਕਰਨ ਲੱਗੇ।

ਬੈਂਕ ਮੁਲਾਜ਼ਮਾਂ ਨੇ ਉਸ ਦੇ ਫੋਨ ‘ਤੇ ਕਾਲ ਕੀਤੀ ਤਾਂ ਫੋਨ ਵਜ ਰਿਹਾ ਸੀ ਪਰ ਕੋਈ ਉਠਾ ਨਹੀਂ ਰਿਹਾ ਸੀ। ਇੰਨੇ ਵਿਚ ਬੈਂਕ ਦੇ ਕਿਸੇ ਮੁਲਾਜ਼ਮ ਨੂੰ ਫੋਨ ਦੀ ਘੰਟੀ ਦੀ ਆਵਾਜ਼ ਬਾਥਰੂਮ ਵਿਚੋਂ ਆਉਂਦੀ ਸੁਣਾਈ ਦਿੱਤੀ। ਮੁਲਾਜ਼ਮਾਂ ਨੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਪਰ ਜਦੋਂ ਅੰਦਰ ਤੋਂ ਕੋਈ ਆਵਾਜ਼ ਨਾ ਆਈ ਤਾਂ ਦਰਵਾਜ਼ੇ ਦੇ ਹੇਠਾਂ ਤੋਂ ਖੂਨ ਦੇਖਿਆ ਤਾਂ ਪੁਲਿਸ ਨੂੰ ਬੁਲਾਇਆ।

ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਉਰਫ ਭਿੰਦਾ ਨਿਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ। ਉਹ ਲਗਭਗ 10 ਸਾਲ ਤੋਂ ਗਾਰਡ ਵਜੋਂ ਵੱਖ-ਵੱਖ ਬੈਂਕਾਂ ਵਿਚ ਨੌਕਰੀ ਕਰ ਚੁੱਕਾ ਸੀ। ਇਸ ਬੈਂਕ ਵਿਚ ਉਹ ਕਾਫੀ ਲੰਮੇ ਸਮੇਂ ਤੋਂ ਤਾਇਨਾਤ ਸੀ। ਭੁਪਿੰਦਰ ਵਿਆਹੁਤਾ ਸੀ ਤੇ ਉਸ ਦੇ ਦੋ ਬੱਚੇ ਹਨ। ਕੁਝ ਦਿਨ ਪਹਿਲਾਂ ਉਸ ਦਾ ਪੁੱਤਰ 12ਵੀਂ ਕਲਾਸ ਵਿਚ ਪਾਸ ਹੋਇਆ ਸੀ ਤੇ ਭਿੰਦਾ ਨੇ ਪੂਰੇ ਪਰਿਵਾਰ ਨਾਲ ਪਾਰਟੀ ਕੀਤੀ ਸੀ। ਭੁਪਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਸਾਡੇ ਪੁੱਤਰ ਦੇ ਦਿਮਾਗ ‘ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ ਪਤਾ ਨਹੀਂ ਇਹ ਹਾਦਸਾ ਕਿਵੇਂ ਵਾਪਰ ਗਿਆ।

Comment here

Verified by MonsterInsights