ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚਣਗੇ। ਕਈ ਸੂਬਿਆਂ ਦੇ ਮੁੱਖ ਮੰਤਰੀ, ਰਾਜਪਾਲ, ਡੀਜੀਪੀ ਤੇ ਹੋਰ ਅਧਿਕਾਰੀ ਵੀ ਸ਼ਹਿਰ ਵਿਚ ਮੌਜੂਦ ਰਹਿਣਗੇ। ਗ੍ਰਹਿ ਮੰਤਰੀ ਦੇ ਆਉਣ ਦੀਆਂ ਤਿਆਰੀਆਂ ਨੂੰ ਲੈ ਕੇ ਪੂਰਾ ਦਿਨ ਪ੍ਰਸ਼ਾਸਨ ਜੁਟਿਆ ਰਿਹਾ।
ਸ਼ਾਹ 10 ਵਜੇ ਚੰਡੀਗੜ੍ਹ ਏਅਰਪੋਰਟ ਪਹੁੰਚਣਗੇ। ਉਸ ਦੇ ਬਾਅਦ ਉਹ ਸਿੱਧੇ ਪੰਜਾਬ ਰਾਜਭਵਨ ਜਾਣਗੇ। ਰਾਜਭਵਨ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਡਰੱਗ ਟ੍ਰੈਫਿਕਿੰਗ ਐਂਡ ਨੈਸ਼ਨਲ ਸਕਿਓਰਿਟੀ ‘ਤੇ ਦੋ ਦਿਨਾ ਰਾਸ਼ਟਰੀ ਸੈਮੀਨਾਲ ਦਾ ਆਯੋਜਨ ਕੀਤਾ ਗਿਆ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਹ ਕਰਨਗੇ। ਇਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਦੇ ਮੁੱਖ ਮੰਤਰੀ ਤੇ ਜੰਮੂ-ਕਸ਼ਮੀਰ ਦੇ ਐੱਲਜੀ ਤੇ ਚੰਡੀਗੜ੍ ਦੇ ਪ੍ਰਸ਼ਾਸਕ ਤੋਂ ਇਲਾਵਾ ਇਨ੍ਹਾਂ ਸੂਬਿਆਂ ਦੇ ਰਾਜਪਾਲ, ਡੀਜੀਪੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਰਹਿਣਗੇ।
ਪ੍ਰੋਗਰਾਮ ਦੌਰਾਨ ਨਾਰਕੋ ਤਾਲਮੇਲ ਕੇਂਦਰ ਦੇ ਪੋਰਟਲ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਪ੍ਰੋਗਰਾਮ ਵਿਚ ਪੰਜਾਬ, ਹਰਿਆਣਾ, ਹਿਮਾਚਲ ਦੇ ਮੁੱਖ ਮੰਤਰੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਆਪਣਾ ਭਾਸ਼ਣ ਦੇਣਗੇ। ਪ੍ਰੋਗਰਾਮ ਦੌਰਾਨ ਨਸ਼ੇ ਤੋਂ ਆਜ਼ਾਦੀ ਪੰਦਰਵਾੜੇ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਸੂਬਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਡਰੱਗ ਤਸਕਰੀ ‘ਤੇ ਲਗਾਮ ਲਗਾਉਣ ‘ਚ ਉਪਲਬਧੀ ਹਾਸਲ ਕੀਤੀ ਹੈ।
Comment here