ਸਰਕਾਰ ਨੇ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਜੂਨ ਤੱਕ ਟਵਿੱਟਰ ਨੂੰ 4000 ਤੋਂ ਵੱਧ ਪੋਸਟ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ। ਸੰਸਦ ਦੀ ਕਾਰਵਾਈ ਦੌਰਾਨ ਆਈਟੀ ਮੰਤਰਾਲੇ ਵੱਲੋਂ ਬਲਾਕ ਕੀਤੇ URL ਦੇ ਅੰਕੜੇ ਦਿੱਤੇ ਗਏ। ਆਈਟੀ ਮੰਤਰਾਲੇ ਵੱਲੋਂ ਟਵਿੱਟਰ ਨੂੰ ਪਿਛਲੇ ਸਾਲ 2800 ਤੋਂ ਵਧ ਤੇ ਇਸ ਸਾਲ ਜੂਨ ਤੱਕ 1100 ਤੋਂ ਵੱਧ ਪੋਸਟ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਗਏ ਜਦੋਂ ਕਿ 2014 ਵਿਚ ਇਹ ਸਿਰਫ 8 ਸਨ।
ਬਲਾਕਿੰਗ ਹੁਕਮਾਂ ‘ਤੇ ਟਵਿੱਟਰ ਨੇ ਕਿਹਾ ਸੀ ਕਿ ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਉਸ ਦਾ ਪੂਰਾ ਕੰਮ ਹੀ ਬੰਦ ਹੋ ਜਾਵੇਗਾ। ਕਰਨਾਟਕ ਹਾਈਕੋਰਟ ਵਿਚ ਮੰਗਲਵਾਰ ਨੂੰ ਟਵਿੱਟਰ ਦੇ ਵਕੀਲ ਨੇ ਇਹ ਗੱਲ ਕਹੀ। ਹਾਈਕੋਰਟ ਨੇ ਉਸ ਨੂੰ ਸਰਕਾਰ ਦੇ ਅਜਿਹੇ ਹੁਕਮਾਂ ਦੀ ਪੂਰੀ ਲਿਸਟ ਸੀਲਬੰਦ ਲਿਫਾਫੇ ਵਿਚ ਦੇਣ ਦਾ ਨਿਰਦੇਸ਼ ਦਿੱਤਾ ਸੀ।
ਇਸ ਤੋਂ ਇਲਾਵਾ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ਵਿਚ ਕਾਰਵਾਈ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਸੇਫ ਤੇ ਭਰੋਸੇਯੋਗ ਤੇ ਜਵਾਬਦੇਹ ਇੰਟਰਨੈਟ ਨਿਸ਼ਚਿਤ ਕਰਨ ਲਈ ਆਈਟੀ ਮੰਤਰਾਲੇ ਨੇ ਆਈਟੀ ਐਕਟ, 2000 ਦੀ ਧਾਰਾ 69ਏ ਦੇ ਤਹਿਤ ਅਕਾਊਂਟ ਸਣੇ URL ਨੂੰ ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਦੁਨੀਆ ਵਿਚ ਟਵਿੱਟਰ ਦੇ 21.7 ਕਰੋੜ ਐਕਟਿਵ ਯੂਜਰਸ ਹਨ। ਅਮਰੀਕਾ ਵਿਚ 7.7 ਕਰੋੜ ਤੇ ਭਾਰਤ ਵਿਚ ਇਸ ਦੇ 2.4 ਕਰੋੜ ਯੂਜਰਸ ਹਨ। ਦੁਨੀਆ ਭਰ ਵਿਚ ਹਰ ਰੋਜ਼ ਲਗਭਗ 50 ਕਰੋੜ ਟਵੀਟ ਕੀਤੇ ਜਾਂਦੇ ਹਨ। ਟਵਿੱਟਰ ਭਾਵੇਂ ਹੀ ਘਾਟੇ ਵਾਲੇ ਕੰਪਨੀ ਹੋਵੇ ਪਰ ਇਸ ਦੀ ਇਨਡਾਇਰੈਕਟ ਵੈਲਿਊ ਕਾਫੀ ਜ਼ਿਆਦਾ ਹੈ।
Comment here