ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਬਦਲਾਅ ਲਿਆਉਣ ਦੀ ਪੂਰੀ ਤਿਆਰੀ ਵਿੱਚ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ, ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਆਦਿ ਲਈ ਪੂਰੀ ਐਕਸ਼ਨ ਵਿੱਚ ਹੈ। ਪੰਜਾਬ ਵਿੱਚ ਜ਼ਮੀਨੀ ਕਬਜ਼ੇ ਛੁਡਾਉਣ ਲਈ ਵੀ ਸੀ.ਐੱਮ. ਮਾਨ ਨੇ ਮੁਹਿੰਮ ਛੇੜ ਦਿੱਤੀ ਹੈ। ਇਸੇ ਵਿਚਾਲੇ ਸੀ.ਐੱਮ. ਮਾਨ ਨੇ ਪਹਿਲੀ ਵਾਰ ਖੁਦ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਸੀ.ਐੱਮ. ਮਾਨ ਰੇਡ ਮਾਰੀ। ਉਹ ਮੁਹਾਲੀ ਦੇ ਮਜ਼ਾਰੀ ਬਲਾਕ ਪਹੁੰਚੇ।
ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਹਨ। ਪੰਚਾਇਤੀ ਜ਼ਮੀਨ ਦਾ ਇਹ ਕਬਜ਼ਾ ਛੋਟੀ ਵੱਡੀ ਨੱਗਲ, ਓਮੈਕਸ ਦੇ ਸਾਹਮਣੇ, ਮਾਜਰੀ ਬਲਾਕ, ਐਸ.ਏ.ਐਸ.ਨਗਰ ਵਿੱਚ ਛੁਡਾਇਆ ਜਾ ਰਿਹਾ ਹੈ।
ਉਨ੍ਹਾਂ ਦਾ ਪੂਰਾ ਕਾਫਲਤਾ ਤੇ ਬਹੁਤ ਸਾਰੇ ਕਰਮਚਾਰੀ ਉਨ੍ਹਾਂ ਦੇ ਨਾਲ ਹੈ ਜੋ ਉਨ੍ਹਾਂ ਨੂੰ ਸਾਰੇ ਵੇਰਵੇ ਦੇ ਰਹੇ ਹਨ। ਉਹ ਖੁਦ ਜ਼ਮੀਨੀ ਪੱਧਰ ‘ਤੇ ਆ ਕੇ ਸਾਰਾ ਜਾਇਜ਼ਾ ਲੈ ਰਹੇ ਹਨ।
CM ਮਾਨ ਨੇ ਇਸ ਦੌਰਾਨ 2828 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ। ਇਨ੍ਹਾਂ ਵਿੱਚ 250 ਏਕੜ ਮੈਦਾਨੀ ਤੇ 2500 ਏਕੜ ਪਹਾੜੀ ਜ਼ਮੀਨ ‘ਤੇ ਕਬਜ਼ੇ ਕੀਤੇ ਗਏ ਸਨ। ਇਥੇ ਲੱਗੇ ਖੈਰ ਦੀ ਲੱਕੜ ਦੀ ਕੀਮਤ ਲਗਭਗ 50 ਕਰੋੜ ਰੁਪਏ ਦੀ ਹੈ।
ਜਾਣਕਾਰੀ ਅਨੁਸਾਰ ਇਕ ਨਾਮੀ ਮੀਡੀਆ ਹਾਊਸ ਨਾਲ ਜੁੜੇ ਵਿਅਕਤੀ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਫਾਰਮ ਹਾਊਸ ‘ਤੇ ਵੀ ਕਬਜ਼ਾ ਕੀਤਾ ਗਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਭਾਗ ਦੀ ਟੀਮ ਉਥੇ ਪਹੁੰਚੀ ਤਾਂ ਫਾਰਮ ਹਾਊਸ ਦੇ ਕੇਅਰ ਟੇਕਰ ਨੇ ਆਪਣੇ ਕੁੱਤੇ ਛੱਡ ਦਿੱਤੇ। ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਕੁੱਤੇ ਨੂੰ ਬੰਨ੍ਹਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਟੀਮ ਨੇ ਪੁੱਛਿਆ ਕਿ ਇਹ ਕਿਸਦਾ ਫਾਰਮ ਹਾਊਸ ਹੈ ਤਾਂ ਉਸ ਨੇ ਇਕ ਔਰਤ ਦਾ ਨਾਂ ਦੱਸਿਆ। ਇਹ ਵੀ ਕਿਹਾ ਕਿ ਉਹ ਇੱਕ ਮਸ਼ਹੂਰ ਮੀਡੀਆ ਹਾਊਸ ਵਿੱਚ ਹੈ।
ਇਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਗੇਟ ਨੂੰ ਹਟਾ ਕੇ ਫਾਰਮ ਹਾਊਸ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ। ਸ਼ਾਮ 4.30 ਵਜੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪੁੱਜੇ। ਇਸ ਤੋਂ ਪਹਿਲਾਂ ਡੀਸੀ ਮੁਹਾਲੀ ਅਮਿਤ ਤਲਵਾੜ ਅਤੇ ਐਸਐਸਪੀ ਵਿਵੇਕਸ਼ੀਲ ਸੋਨੀ ਉਥੇ ਪੁੱਜੇ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Comment here