Site icon SMZ NEWS

ਮਾਮਲਾ ਟੋਲ ਪਲਾਜ਼ਾ ‘ਤੇ ਬੱਸ ਕੰਡਕਟਰ ਦੀ ਮਾਰਕੁਟਾਈ ਦਾ, PRTC ਧਰਨਾਕਾਰੀਆਂ ਨੇ ਧਾਰਾ ਵਧਾਉਣ ਦੀ ਰੱਖੀ ਮੰਗ

ਬਰਨਾਲਾ ਪੀਆਰਟੀਸੀ ਡਿਪੂ ਦੇ ਮੋਗਾ ਨੂੰ ਜਾਣ ਵਾਲੀ ਬੱਸ ਚਾਲਕ ਤੇ ਕੰਡਕਟਰ ਦੀ ਹੋਈ ਮਾਰਕੁਟਾਈ ਦੇ ਮਾਮਲੇ ਵਿਚ ਬਰਨਾਲਾ ਬੱਸ ਅੱਡੇ ਦੇ ਅੱਗੇ ਬੱਸਾਂ ਖੜ੍ਹੀ ਕਰ ਕੇ ਕੁਝ ਸਮੇਂ ਲਈ ਬੱਸ ਅੱਡਾ ਬੰਦ ਕਰਨ ਤੋਂ ਬਾਅਦ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਵਿਉਂਤਬੰਦੀ ਉਲੀਕਦੀਆਂ ਰਵਾਨਾ ਹੋਏ ਬਰਨਾਲਾ ਡਿਪੂ ਦੇ ਮੁਲਾਜ਼ਿਮ PRTC ਦੇ ਧਰਨਾਕਾਰੀਆਂ ਨੇ ਕਿਹਾ ਕਿ ਜਿੰਨਾ ਸਮਾਂ ਪੰਜਾਬ ਪੁਲਿਸ ਧਾਰਾ ਵਿੱਚ ਵਾਧਾ ਨਹੀਂ ਕਰਦੀ ਇਹ ਧਰਨਾ ਜਾਰੀ ਰਹੇਗਾ।

ਇਥੇ ਜਿਕਰਯੋਗ ਹੈ ਕੇ ਪਿਛਲੇ 3 ਦਿਨ ਪਹਿਲਾਂ ਇਸੇ ਟੋਲ ਪਲਾਜੇ ਉਪਰ ਟੋਲ ਪਲਾਜ਼ਾ ਮੁਲਾਜ਼ਮ ਨੇ ਬਰਨਾਲਾ ਡਿਪੂ ਦੀ ਜਿਹੜੀ ਬੱਸ ਮੋਗਾ ਨੂੰ ਜਾ ਰਹੀ ਸੀ, ਦੀ ਟੋਲ ਪਲਾਜ਼ਾ ਪਰਚੀ ਕੱਟਣ ਦੇ ਮਾਮਲੇ ਨੂੰ ਲੈ ਕੇ ਹੱਥੋਪਾਈ ਹੀ ਨਹੀਂ ਸਗੋਂ ਬੱਸ ਕੰਡਕਟਰ ਨੂੰ ਭਜਾ ਕੇ ਕੁੱਟਣ ਕਰਨ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਜਿਸਦਾ ਇਲਾਜ ਬਰਨਾਲਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਧਰਨਾਕਾਰੀਆਂ ਨੇ ਪੁਲਿਸ ਵਲੋਂ 307 ਤੇ 353 ਧਾਰਾ ਵਿਚ ਵਾਧਾ ਕੀਤਾ ਜਾਏ ਦੀ ਮੰਗ ਰੱਖੀ।

Exit mobile version