Site icon SMZ NEWS

ਬਾਬਾ ਫਰੀਦ ਯੂਨੀਵਰਸਿਟੀ ਦੇ VC ਨੂੰ ਫਟੇ ਗੱਦੇ ‘ਤੇ ਲਿਟਾਉਣ ਦਾ ਵਿਰੋਧ ਸ਼ੁਰੂ, 2 ਹੋਰ ਅਧਿਕਾਰੀਆਂ ਨੇ ਦਿੱਤਾ ਅਸਤੀਫਾ

ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਨੂੰ ਫਟੇ ਗੱਦੇ ‘ਤੇ ਲਿਟਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੰਮ੍ਰਿਤਸਰ ਸਥਿਤ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਤੇ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਕੇਡੀ ਸਿੰਘ ਨੇ ਆਪਣਾ ਅਸਤੀਫਾ ਸਰਕਾਰ ਨੂੰ ਭੇਜਿਆ ਹੈ।

ਹਾਲਾਂਕਿ ਅਸਤੀਫਾ ਦੇਣ ਦੀ ਵਜ੍ਹਾ ਵਿਅਕਤੀਗਤ ਦੱਸੀ ਗਈ ਹੈ ਪਰ ਮੈਡੀਕਲ ਸਿੱਖਿਆ ਉਹ ਚਕਿਤਸਾ ਨਾਲ ਜੁੜੇ ਦੋ ਅਧਿਕਾਰੀਆਂ ਵੱਲੋਂ ਇਕੱਠੇ ਅਸਤੀਫਾ ਭੇਜੇ ਜਾਣ ਦੇ ਬਾਅਦ ਇਹ ਚਰਚਾ ਆਮ ਹੈ ਕਿ ਸਿਹਤ ਮੰਤਰੀ ਦੇ ਵਤੀਰੇ ਦੀ ਵਜ੍ਹਾ ਨਾਲ ਦੋਵੇਂ ਅਧਿਕਾਰੀ ਨਾਰਾਜ਼ ਸਨ।

ਇਸ ਮਹੀਨੇ ਸਿਹਤ ਮੰਤਰੀ ਗੁਰੂ ਨਾਨਕ ਦੇਵ ਹਸਪਤਾਲ ਆਏ ਸਨ। ਇਥੇ ਸਫਾਈ ਵਿਵਸਥਾ ਠੀਕ ਨਾ ਹੋਣ ਦੀ ਵਜ੍ਹਾ ਨਾਲ ਹਸਪਤਾਲ ਤੇ ਪ੍ਰਸ਼ਾਸਨ ਨੂੰ ਫਟਕਾਰ ਲਗਾਈ ਸੀ। ਇਸ ਗੱਲ ਤੋਂ ਵੀ ਅਧਿਕਾਰੀ ਪ੍ਰੇਸ਼ਾਨ ਸਨ।

Exit mobile version