Site icon SMZ NEWS

ਅਮਰੀਕਾ ‘ਚ ਹੈਰਾਨ ਕਰਨ ਵਾਲੀ ਘਟਨਾ, 6 ਸਾਲਾ ਬੱਚੇ ਨੇ ਆਪਣੀ ਛੋਟੀ ਭੈਣ ਨੂੰ ਮਾਰੀ ਗੋਲੀ, ਮਾਪੇ ਗ੍ਰਿਫਤਾਰ

ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਮਰੀਕਾ ਵਿੱਚ ਮੰਗਲਵਾਰ ਨੂੰ ਇੱਕ ਛੇ ਸਾਲਾ ਬੱਚੇ ਨੇ ਆਪਣੀ ਪੰਜ ਸਾਲਾ ਭੈਣ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

child shoot younger sister

ਪੁਲਿਸ ਨੇ ਦੱਸਿਆ ਕਿ ਜੈਕਬ ਗ੍ਰੇਸਨ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸਦੇ ਛੇ ਸਾਲ ਦੇ ਬੇਟੇ ਨੇ ਤਿਜ਼ੋਰੀ ਵਿੱਚ ਗੋਲੀਆਂ ਨਾਲ ਭਰੀ ਬੰਦੂਕ ਨੂੰ ਚੁੱਕਿਆ ਅਤੇ ਆਪਣੀ ਭੈਣ ਨੂੰ ਗੋਲੀ ਮਾਰ ਦਿੱਤੀ। ਉਪ ਪੁਲਿਸ ਮੁਖੀ ਮੇਲਿਸਾ ਕ੍ਰਿਸਵੈਲ ਨੇ ਕਿਹਾ ਕਿ ਗ੍ਰੇਸਨ (28) ਅਤੇ ਉਸਦੀ ਪਤਨੀ, ਕਿੰਬਰਲੀ ਗ੍ਰੇਸਨ (27) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਦੇ ਨਾਲ ਹੀ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੇ ਬੈੱਡਰੂਮ ‘ਚ ਸੇਫ ਦੀ ਚਾਬੀ ਮਿਲੀ ਸੀ। ਉਸ ਸਮੇਂ ਉਸ ਦੀ ਮਾਂ ਸੌਂ ਰਹੀ ਸੀ, ਉਸ ਨੇ ਉੱਥੋਂ ਬੰਦੂਕ ਚੁੱਕ ਕੇ ਛੋਟੀ ਭੈਣ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਬੱਚੇ ਦੀ ਮਾਂ ਕਿੰਬਰਲੀ ਗ੍ਰੇਸਨ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਕੁਝ ਸਮਾਂ ਪਹਿਲਾਂ ਬੇਟੇ ਨੂੰ ਬੰਦੂਕ ਚਲਾਉਣਾ ਸਿਖਾਉਣ ਲਈ ਉਸ ਨੂੰ ਸ਼ੂਟਿੰਗ ਰੇਂਜ ‘ਤੇ ਲੈ ਗਏ ਸਨ।

Exit mobile version