Site icon SMZ NEWS

ਅਫਗਾਨਿਸਤਾਨ ਦੇ ਕਾਬੁਲ ਕ੍ਰਿਕਟ ਸਟੇਡੀਅਮ ‘ਚ ਧਮਾਕਾ, ਬੰਕਰ ਦੇ ਅੰਦਰ ਲਿਜਾਏ ਗਏ ਖਿਡਾਰੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕਾਬੁਲ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਸ਼ਪਾਗਿਜ਼ਾ ਟੀ-20 ਕ੍ਰਿਕਟ ਲੀਗ ਦੌਰਾਨ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੂੰ ਬੰਕਰ ਦੇ ਅੰਦਰ ਲਿਜਾਇਆ ਗਿਆ। ਲਾਈਵ ਮੈਚ ਦੌਰਾਨ ਧਮਾਕੇ ਕਾਰਨ ਸਟੇਡੀਅਮ ‘ਚ ਮੌਜੂਦ ਦਰਸ਼ਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਾਬੁਲ ਪੁਲਿਸ ਹੈੱਡਕੁਆਰਟਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

bomb blast kabul stadium

ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੈਂਡ-ਏ-ਅਮਿਰ ਡ੍ਰੈਗਨਸ ਅਤੇ ਪਾਮੀਰ ਜ਼ਾਲਮੀ ਵਿਚਾਲੇ ਮੈਚ ਚੱਲ ਰਿਹਾ ਸੀ। ਵੱਡੀ ਗੱਲ ਇਹ ਹੈ ਕਿ ਜਦੋਂ ਹਮਲਾ ਹੋਇਆ ਤਾਂ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਸਟੇਡੀਅਮ ਵਿੱਚ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਸ਼ਪਾਗਿਜ਼ਾ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਤਰ੍ਹਾਂ ਇੱਕ ਪੇਸ਼ੇਵਰ ਟੀ-20 ਲੀਗ ਹੈ, ਜਿਸ ਦੀ ਸਥਾਪਨਾ ਅਫਗਾਨਿਸਤਾਨ ਕ੍ਰਿਕਟ ਬੋਰਡ ਦੁਆਰਾ 2013 ਵਿੱਚ ਕੀਤੀ ਗਈ ਸੀ।

Exit mobile version