ਜਬਰ ਜਨਾਹ ਮਾਮਲੇ ਵਿਚ ਦੋਸ਼ੀ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਸਰੰਡਰ ਹੋਣ ਦੇ ਬਾਅਦ ਅੱਜ ਦੂਜੀ ਵਾਰ ਕੋਰਟ ਵਿਚ ਪੇਸ਼ ਕੀਤਾ ਗਿਆ। ਜਿਥੇ ਲੁਧਿਆਣਾ ਕੋਰਟ ਵੱਲੋਂ ਬੈਂਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ ਜਦੋਂ ਕਿ ਬਾਕੀ ਸਾਥੀਆਂ ਦਾ 14 ਦਿਨਾਂ ਦਾ ਰਿਮਾਂਡ ਮਿਲਿਆ ਹੈ।
ਵੇਰਕਾ ਮਿਲਕ ਪਲਾਂਟ ਦੇ ਮਹਾਪ੍ਰਬੰਧਕ ਵੱਲੋਂ 2018 ਵਿਚ ਥਾਣਾ ਸਰਾਭਾ ਨਗਰ ਵਿਚ ਬੈਂਸ ਤੇ ਉਸ ਤੇ ਕੁਝ ਸਾਥੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਮਾਮਲੇ ਵਿਚ ਕੋਰਟ ਦੇ ਸੰਮਨ ਦੀ ਬੈਂਸ ਨੇ ਅਣਦੇਖੀ ਕੀਤੀ ਸੀ ਜਿਸ ਦੇ ਬਾਅਦ ਬੈਂਸ ਤੇ ਉਸ ਦੇ ਸਾਥੀਆਂ ਨੂੰ ਕੋਰਟ ਨੇ ਭਗੌੜਾ ਐਲਾਨ ਦਿੱਤਾ ਸੀ।