ਜੰਗਲਾਤ ਘੋਟਾਲੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਿਲਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਸਨੂੰ ਚੰਡੀਗੜ੍ਹ ਦੇ ਸੈਕਟਰ 37 ਤੋਂ ਬੀਤੇ ਦਿਨ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਤੋਂ ਬਾਅਦ ਵੀਰਵਾਰ ਨੂੰ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਠੇਕੇਦਾਰਾਂ ਤੋਂ ਵਸੂਲੀ ਦੇ ਲਈ ਵਿਚੋਲੇ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਅਫਸਰਾਂ ਦੀ ਟਰਾਂਸਫਰ-ਪੋਸਟਿੰਗ, ਗੈਰ-ਕਾਨੂੰਨੀ ਮਾਈਨਿੰਗ, ਟ੍ਰੀ ਗਾਰਡ ਦੀ ਖਰੀਦ, ਖੈਰ ਦੇ ਰੁੱਖਾਂ ਦੀ ਕਟਾਈ ਦਾ ਪਰਮਿਟ ਜਾਰੀ ਕਰਨ, ਹਾਈਵੇ ਦੇ ਨੇੜੇ ਕਮਰਸ਼ੀਅਲ ਸੰਸਥਾਨਾਂ ਨੂੰ ਸੜਕ ਬਣਾਉਣ ਲਈ NOC ਦੇਣ ਸਣੇ ਵਿਭਾਗ ਦੇ ਦੂਜੇ ਕੰਮਾਂ ਵਿੱਚ ਉਹ ਰਿਸ਼ਵਤਖੋਰੀ ਕਰਦਾ ਸੀ।
ਵਿਜੀਲੈਂਸ ਬਿਊਰੋ ਮੁਤਾਬਕ ਉਨ੍ਹਾਂ ਦੇ ਹੱਥ ਵਿੱਚ ਇੱਕ ਡਾਇਰੀ ਲੱਗੀ ਹੈ । ਜਿਸ ਵਿੱਚ ਦਲਜੀਤ ਗਿਲਜੀਆਂ ਦੇ ਭ੍ਰਿਸ਼ਟਾਚਾਰ ਦੇ ਸਬੂਤ ਹਨ । ਵਿਜੀਲੈਂਸ ਨੇ ਪਹਿਲਾਂ ਜੰਗਲ ਦੇ ਠੇਕੇਦਾਰ ਹਰਮਿੰਦਰ ਸਿੰਘ ਹੌਮੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਮੰਨਿਆ ਕਿ ਮੋਹਾਲੀ ਜ਼ਿਲ੍ਹੇ ਦੇ ਨਾਡਾ ਵਿੱਚ ਖੈਰ ਦੀ ਕਟਾਈ ਲਈ ਪਰਮਿਟ ਦੇ ਬਦਲੇ ਕੁਲਵਿੰਦਰ ਸਿੰਘ ਰਾਹੀਂ ਸੰਗਤ ਗਿਲਜੀਆਂ ਨੂੰ 5 ਲੱਖ ਦੀ ਰਿਸ਼ਵਤ ਦਿੱਤੀ ਗਈ ਸੀ । ਉਸ ਨੇ ਰੇਂਜ ਅਤੇ ਬਲਾਕ ਅਫਸਰ ਨਾਲ ਮਿਲ ਕੇ ਗਾਰਡ ਨੂੰ ਰਿਸ਼ਵਤ ਦਿੱਤੀ।
ਵਿਜੀਲੈਂਸ ਅਨੁਸਾਰ ਸਤੰਬਰ 2021 ਵਿੱਚ ਸੰਗਤ ਗਿਲਜੀਆਂ ਦੇ ਜੰਗਲਾਤ ਮੰਤਰੀ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਸਬੂਤ ਮਿਲੇ ਹਨ । ਇਹ ਸਬੂਤ ਜੁਬਾਨੀ, ਦਸਤਾਵੇਜ਼ੀ ਅਤੇ ਤਕਨੀਕੀ ਤੌਰ ‘ਤੇ ਉਨ੍ਹਾਂ ਕੋਲ ਮੌਜੂਦ ਹੈ। ਇਸ ਜਾਣਕਾਰੀ ਤੋਂ ਪਤਾ ਲੱਗਾ ਕਿ ਦਲਜੀਤ ਮੰਤਰੀ ਵੱਲੋਂ ਹੀ ਸਰਕਾਰੀ ਅਤੇ ਗੈਰ-ਸਰਕਾਰੀ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਦਾ ਸੀ।
Comment here