Indian PoliticsNationNewsPunjab newsWorld

ਹੁਣ ਕੰਵਰ ਗਰੇਵਾਲ ਦੇ ‘ਰਿਹਾਈ’ ਗੀਤ ‘ਤੇ ਲੱਗੀ ਪਾਬੰਦੀ, ਸੁਖਬੀਰ ਬੋਲੇ- ‘ਕੇਂਦਰ ਵਾਪਸ ਲਏ ਫੈਸਲਾ’

ਸਿੱਧੂ ਮੂਸੇਵਾਲਾ ਦੇ SYL ਗੀਤ ‘ਤੇ ਪਾਬੰਦੀ ਤੋੰ ਬਾਅਦ ਹੁਣ ਕੰਵਰ ਗਰੇਵਾਲ ਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗਾਏ ਗਏ ਗੀਤ ‘ਰਿਹਾਈ’ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਇਹ ਪਾਬੰਦੀ ਲਗਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਮੰਦਭਾਗਾ ਦੱਸਦਿਆਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਨਾਗਰਿਕਾਂ ਦੇ ਬੋਲਣ ਦੇ ਅਧਿਕਾਰ ਦੇ ਨਾਲ-ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣਾ ਫੈਸਲਾ ਵਾਪਸ ਲਵੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੰਵਰ ਗਰੇਵਾਲ ਵੱਲੋਂ ਗੀਤ ‘ਰਿਹਾਈ’ ਵਿਚ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦਰਸਾਈਆਂ ਗਈਆਂ ਹਨ ਕਿਉਂਕਿ ਸਿੱਖ ਕੌਮ ਉਮਰ ਕੈਦਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਫੈਸਲੇ ਤੋਂ ਔਖੀ ਹੈ। ਕੰਵਰ ਗਰੇਵਾਲ ਨੇ ਇਸ ਸ਼ਿਕਾਇਤ ਨੂੰ ਪੇਸ਼ ਕਰਨ ਲਈ ਆਪਣੇ ਗੀਤਕਾਰੀ ਲਾਇਸੰਸ ਦੀ ਵਰਤੋਂ ਕੀਤੀ ਤੇ ਮੰਗ ਕੀਤੀ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਨਵੇਂ ਸਿਰੇ ਤੋਂ ਨਾ ਲਿਖੀਆਂ ਜਾਣ। ਉਹਨਾਂ ਕਿਹਾ ਕਿ ਇਸ ਵਿਚ ਪਾਬੰਦੀ ਲਗਾਉਣ ਵਾਲੀ ਕੋਈ ਗੱਲ ਨਹੀਂ ਹੈ।

Ban on Rihai of
Ban on Rihai of

ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ’ਤੇ ਮੁੜ ਵਿਚਾਰ ਕਰੇ ਅਤੇ ਕਿਹਾ ਕਿ ਅਜਿਹੀਆਂ ਪਾਬੰਦੀਆਂ ਦੁਨੀਆਂ ਦੇ ਮੁਲਕਾਂ ਵਿਚ ਭਾਰਤ ਬਾਰੇ ਗਲਤ ਪ੍ਰਭਾਵ ਦਿੰਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਸਾਡੇ ਸੰਵਿਧਾਨ ਵਿਚ ਅੰਕਿਤ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਇਆ ਹੋਇਆ ਨਹੀਂ ਵਿਖਾ ਸਕਦੇ।

ਉਹਨਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੋ ਆਪਣੀ ਵਿਭਿੰਨਤਾ ’ਤੇ ਮਾਣ ਕਰਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਵਿਭਿੰਨਤਾ ਇਸੇ ਤਰੀਕੇ ਕਾਇਮ ਰਹੇ। ਲੋਕਤੰਤਰ ਜੋ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਮਾਣ ਨਹੀਂ ਕਰਦੇ, ਉਹ ਲੰਬਾ ਸਮਾਂ ਨਹੀਂ ਚੱਲਦੇ।

ਸਰਦਾਰ ਬਾਦਲ ਨੇ ਕਿਹਾ ਕਿ ਉਹ ਸੰਸਦ ਦੇ ਆਉਂਦੇ ਸੈਸ਼ਨ ਵਿਚ ਇਹ ਮਾਮਲਾ ਚੁੱਕਣਗੇ। ਉਹਨਾਂ ਕਿਹਾ ਕਿ ‘ਰਿਹਾਈ’ ’ਤੇ ਪਾਬੰਦੀ ਉਦੋਂ ਲੱਗੀ ਹੈ ਜਦੋਂ ਕੁਝ ਦਿਨ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੰਜਾਬ ਦਾ ਪਾਣੀ ਐਸਵਾਈਐਲ ਰਾਹੀਂ ਹਰਿਆਣਾ ਨੂੰ ਦੇਣ ਦੇ ਫੈਸਲੇ ਬਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਗਾਏ ‘ਐਸ ਵਾਈ ਐਲ’ ’ਤੇ ਪਾਬੰਦੀ ਲਗਾਈ ਗਈ ਸੀ।

ਉਹਨਾਂ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਨੂੰ ਉਹ ਦੋਹਾਂ ਮਾਮਲਿਆਂ ਵਿਚ ਆਈ ਸਪੱਸ਼ਟ ਸ਼ਿਕਾਇਤ ਦਾ ਖੁਲਾਸਾ ਕਰੇ ਤੇ ਦੱਸੇ ਕਿ ਕਿਸਨੇ ਸ਼ਿਕਾਇਤ ਦਰਜ ਕਰਵਾ ਕੇ ਇਹ ਦੋਵੇਂ ਗਾਣੇ ਭਾਰਤ ਵਿਚ ਯੂ-ਟਿਊਬ ’ਤੇ ਬੈਨ ਕਰਵਾ ਦਿੱਤੇ। ਉਹਨਾਂ ਕਿਹਾ ਕਿ ਅਸੀਂ ਇਹ ਵੀ ਮੰਗ ਕਰਾਂਗੇ ਕਿ ਇਸ ਮਾਮਲੇ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ ਅਤੇ ਦਰੁੱਸਤੀ ਭਰੇ ਕਦਮ ਚੁੱਕੇ ਜਾਣ ਤਾਂ ਜੋ ਇਹ ਰੁਝਾਨ ਬੰਦ ਹੋ ਸਕੇ।

Comment here

Verified by MonsterInsights