ਦੇਸ਼ ਵਿਚ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 18,193 ਨਵੇਂ ਕੇਸ ਦਰਜ ਕੀਤੇ ਗਏ ਜਦੋਂ ਕਿ 43 ਸੰਕਰਮਿਤਾਂ ਦੀ ਮੌਤ ਹੋ ਗਈ। ਪਿਛਲੇ ਦਿਨ ਦੀ ਤੁਲਨਾ ਵਿਚ ਸਿਰਫ 182 ਕੇਸ ਹੀ ਘੱਟ ਮਿਲੇ। ਰਾਹਤ ਦੀ ਗੱਲ ਇਹ ਰਹੀ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਬੀਤੇ ਦਿਨੀਂ 15,830 ਸੰਕਰਮਿਤ ਠੀਕ ਹੋਏ ਹਨ। ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 1,32, 284 ਹੋ ਗਈ ਹੈ।
ਦੇਸ਼ ਵਿਚ ਓਮੀਕ੍ਰਾਨ ਦੇ ਨਵੇਂ ਸਬ-ਵੈਰੀਐਂਟ ਦੀ ਦਸਤਕ ਨਾਲ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਸ਼ਨੀਵਾਰ ਨੂੰ ਇਸ ਨੂੰ ਲੈ ਕੇ ਮਾਹਿਰਾਂ ਨਾਲ ਬੈਠਕ ਹੋਣੀ ਹੈ। ਚਿੰਤਾ ਇਸ ਲਈ ਵੀ ਹੈ ਕਿਉਂਕਿ ਦੇਸ਼ ਵਿਚ ਹੁਣ ਤੱਕ ਸਿਰਫ 4.80 ਕਰੋੜ ਲੋਕਾਂ ਨੇ ਹੀ ਬੂਸਟਰ ਡੋਜ਼ ਲਗਵਾਈ ਹੈ ਜਦੋਂ ਕਿ 63.19 ਕਰੋੜ ਲੋਕਾਂ ਨੂੰ ਸੈਕੰਡ ਡੋਜ਼ ਲਗਵਾ 6 ਮਹੀਨੇ ਹੋ ਚੁੱਕੇ ਹਨ।
ਨਵੇਂ ਸੰਕਰਮਿਤਾਂ ਦੇ ਮਾਮਲੇ ਵਿਚ ਟੌਪ ‘ਤੇ ਚੱਲ ਰਹੇ ਕੇਰਲ ਵਿਚ ਨਵੇਂ ਕੇਸ ਵਿਚ 10 ਫੀਸਦੀ ਦੀ ਕਮੀ ਦੇਖੀ ਗਈ। ਬੀਤੇ ਦਿਨੀਂ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਵਿਚ ਕੇਰਲ ਟੌਪ ‘ਤੇ ਹੈ। ਇਥੇ 19 ਲੋਕਾਂ ਦੀ ਮੌਤ ਹੋਈ। ਦੇਸ਼ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਕੇਰਲ ਤੋੰ ਆ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਨਵੇਂ ਮਾਮਲਿਆਂ ਦੇ ਵਾਧੇ ਵਿਚ ਮਹਾਰਾਸ਼ਟਰ ਸਭ ਤੋਂ ਅੱਗੇ ਰਿਹਾ ਹੈ। ਮਹਾਰਾਸ਼ਟਰ ਵਿਚ ਨਵੇਂ ਸੰਕਰਮਿਤਾਂ ਦੇ ਅੰਕੜਿਆਂ ਵਿਚ 10 ਫੀਸਦੀ ਦਾ ਉਛਾਲ ਦੇਖਿਆ ਗਿਆ ਹੈ।
ਦੇਸ਼ ਦੇ 5 ਸੂਬੇ ਅਜਿਹੇ ਹਨ ਜਿਥੋਂ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚ ਕੇਰਲ, ਪੱਛਮੀ ਬੰਗਾਲ, ਮਹਾਰਾਸ਼ਟਰ, ਤਮਿਲਨਾਡੂ ਤੇ ਕਰਨਾਟਕ ਹੈ। ਪੱਛਮੀ ਬੰਗਾਲ ਵਿਚ ਪਿਛਲੇ ਦਿਨ ਦੇ ਮੁਕਾਬਲੇ ਨਵੇਂ ਸੰਕਰਮਿਤਾਂ ਦੀ ਗਿਣਤੀ 2 ਫੀਸਦੀ ਵਧੀ ਹੈ। ਮਹਾਰਾਸ਼ਟਰ ਵਿਚ ਕੁੱਲ 1 ਲੱਖ 47 ਹਜ਼ਾਰ ਤੋਂ ਵਧ ਮਰੀਜ਼ਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ।
Comment here