Indian PoliticsNationNewsWorld

ਅਮਰਨਾਥ ਗੁਫਾ ਨੇੜੇ ਵਾਪਰੇ ਹਾਦਸੇ ‘ਤੇ ਕੈਪਟਨ ਤੇ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ, ਸਰਬਤ ਦੇ ਭਲੇ ਦੀ ਕੀਤੀ ਅਰਦਾਸ

ਅਮਰਨਾਥ ਯਾਤਰਾ ਵਿਚ ਸ਼ੁੱਕਰਵਾਰ ਨੂੰ ਜਦੋਂ ਗੁਫਾ ‘ਤੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਤਾਂ ਲੋਕਾਂ ਦੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਮਨ ਵਿਚ ਬੱਸ ਇੱਕ ਹੀ ਇੱਛਾ ਹੈ ਕਿ ਕਿਸੇ ਤਰ੍ਹਾਂ ਉਹ ਆਪਣੇ ਮੈਂਬਰ ਨੂੰ ਇਕ ਵਾਰ ਦੇਖਣ ਲੈਣ। ਸਾਰਿਆਂ ਨੂੰ ਬੱਸ ਉਨ੍ਹਾਂ ਦਾ ਇੰਤਜ਼ਾਰ ਹੈ।

ਅਮਰਨਾਥ ਗੁਫਾ ਨੇੜੇ ਵਾਪਰੇ ਹਾਦਸੇ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁੱਖ ਪ੍ਰਗਟਾਇਆ ਹੈ ਤੇ ਸਾਰੇ ਯਾਤਰੀਆਂ ਦੇ ਸੁਰੱਖਿਅਤ ਘਰ ਪਰਤਣ ਦੀ ਕਾਮਨਾ ਕੀਤੀ ਹੈ।

ਕੈਪਟਨ ਨੇ ਟਵੀਟ ਕਰਦਿਆਂ ਲਿਖਿਆ-‘ਅਮਰਨਾਥ ਗੁਫਾ ਨੇੜੇ ਵਾਪਸੇ ਹਾਦਸੇ ਵਿਚ ਕਈ ਮੌਤਾਂ ਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਨਾਲ ਕਾਫੀ ਦੁਖੀ ਹਾਂ। ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਸ਼ਰਧਾਲੂਆਂ ਦੀ ਹਰ ਸੰਭਵ ਮਦਦ ਕਰ ਰਹੀਆਂ ਹਨ। ਮੈਂ ਵਾਹਿਗੁਰੂ ਅੱਗੇ ਸਾਰਿਆਂ ਦੀ ਸਲਾਮਤੀ ਲਈ ਅਰਦਾਸ ਕਰਦਾ ਹਾਂ।’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਤੇ ਟਵੀਟ ਕਰਦਿਆਂ ਲਿਖਿਆ ਕਿ-‘ਪਵਿੱਤਰ ਅਮਰਨਾਥ ਗੁਫਾ ਕੋਲ ਬੱਦਲ ਫਟਣ ਨਾਲ ਕਈ ਸ਼ਰਧਾਲੂਆਂ ਦੇ ਮੌਤ ਹੋਣ ਦੀ ਖਬਰ ਨਾਲ ਕਾਫੀ ਦੁਖੀ ਹਾਂ। ਮੇਰੀ ਪੀੜਤ ਪਰਿਵਾਰ ਨਾਲ ਹਮਦਰਦੀ ਹੈ। ਭਗਵਾਨ ਸ਼ਿਵ ਤੋਂ ਸਾਰਿਆਂ ਦੀ ਸਲਾਮਤੀ ਦੀ ਪ੍ਰਾਰਥਨਾ ਕਰਦਾ ਹਾਂ।’

Comment here

Verified by MonsterInsights