ਜੀਐਸਟੀ ਦੇ ਕਰਮਚਾਰੀ ਦੱਸ ਕੇ ਸਕ੍ਰੇਬ ਵਪਾਰੀ ਤੋਂ 35 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਮੋਹਾਲੀ ਪੁਲਿਸ ਨੇ ਕਾਬੂ ਕੀਤਾ ਹੈ। 6 ਜੂਨ ਨੂੰ ਸੰਜੀਵ ਕੁਮਾਰ ਨਾਂ ਦੇ ਵਪਾਰੀ ਤੋਂ ਮੁਲਜ਼ਮਾਂ ਨੇ ਜੀਐਸਟੀ ਦੇ ਕਰਮਚਾਰੀ ਦੱਸ ਕੇ 35 ਲੱਖ ਰੁਪਏ ਲੁੱਟ ਲਏ ਸੀ। ਸੀਸੀਟੀਵੀ ਦੀ ਮਦਦ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਇਸ ਲੁੱਟ ਵਿੱਚ ਦੋ ਮੁਲਜ਼ਮ ਸੰਜੀਵ ਕੁਮਾਰ ਦੇ ਕਰਮਚਾਰੀ ਹੀ ਨਿਕਲੇ। ਜਦੋਂ ਕਿ ਇਨ੍ਹਾਂ ਦਾ ਸਾਥ ਇੱਕ ਪੁਲਿਸ ਮੁਲਾਜ਼ਮ ਨੇ ਵੀ ਦਿੱਤਾ,ਜੋ ਉਸ ਸਮੇਂ ਪੁਲਿਸ ਵਰਦੀ ਵਿੱਚ ਸੀ। ਪੁਲਿਸ ਨੇ 17 ਲੱਖ 40 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ,ਅਗਲੀ ਕਾਰਵਾਈ ਜਾਰੀ ਹੈ।
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਸੰਜੀਵ ਕੁਮਾਰ ਨਿਵਾਸੀ ਖੰਨਾ ਵੱਲੋਂ ਦਿੱਤੀ ਗਈ ਦਰਖਾਸਤ ‘ਤੇ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਤੇ ਮਾਮਲੇ ਦੀ ਤੈਅ ਤੱਕ ਜਾਂਦੇ ਹੋਏ ਗੁਰਦੀਪ ਸਿੰਘ ਉਰਫ ਜੱਸੀ, ਹਰਜੀਤ ਸਿੰਘ, ਵਰਿੰਦਰ ਸਿੰਘ, ਚਰਨਜੀਤ ਸਿੰਘ ਉਰਫ ਚੰਨੀ ਨੂੰ ਗ੍ਰਿਫਤਾਰ ਕੀਤਾ ਹੈ।
Comment here