Site icon SMZ NEWS

ਮਾਣਹਾਨੀ ਕੇਸ ਰੱਦ ਕਰਵਾਉਣ ਲਈ ਹਾਈਕੋਰਟ ਪਹੁੰਚੀ ਕੰਗਨਾ, ਅਗਲੀ ਸੁਣਵਾਈ ਹੋਵੇਗੀ 11 ਜੁਲਾਈ ਨੂੰ

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ। ਕੰਗਨਾ ਨੂੰ ਬਠਿੰਡਾ ਦੀ ਕੋਰਟ ਨੇ ਮਾਨਹਾਣੀ ਕੇਸ ਵਿਚ ਸੰਮਨ ਭੇਜਿਆ ਸੀ ਜਿਸ ਵਿਚ ਪੇਸ਼ ਹੋਣ ਨੂੰ ਕਿਹਾ ਗਿਆ ਸੀ। ਇਸੇ ਕੇਸ ਵਿਚ ਰਾਹਤ ਲੈਣ ਲਈ ਉਹ ਹਾਈਕੋਰਟ ਆਈ ਹੈ। ਇਸ ਕੇਸ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ।

ਕੰਗਨਾ ਨੇ ਬਠਿੰਡਾ ਦੇ ਪਿੰਡ ਬਹਾਦੁਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100-100 ਰੁਪਏ ਲੈ ਕੇ ਧਰਨੇ ਵਿਚ ਸ਼ਾਮਲ ਹੋਣ ਵਾਲੀ ਔਰਤ ਕਹਿੰਦੇ ਹੋਏ ਟਵੀਟ ਕੀਤਾ ਸੀ ਜਿਸ ਖਿਲਾਫ ਮਹਿਲਾ ਨੇ ਕੋਰਟ ਵਿਚ ਕੇਸ ਦਾਇਰ ਕਰ ਦਿੱਤਾ ਸੀ।

ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਨੇ ਕੰਗਨਾ ਦੇ ਟਵੀਟ ਦੇ ਬਾਅਦ 4 ਜਨਵਰੀ 2021 ਨੂੰ ਕੋਰਟ ਵਿਚ ਕੇਸ ਦਾਇਰ ਕੀਤਾ ਸੀ ਜਿਸ ਦੀ ਲਗਭਗ 13 ਮਹੀਨੇ ਸੁਣਵਾਈ ਚੱਲੀ। ਜਿਸ ਦੇ ਬਾਅਦ ਬਠਿੰਡਾ ਦੀ ਕੋਰਟ ਨੇ ਕੰਗਨਾ ਨੂੰ ਸੰਮਨ ਜਾਰੀ ਕਰਦੇ ਹੋਏ ਕੋਰਟ ਵਿਚ ਪੇਸ਼ ਹੋਣ ਨੂੰ ਕਿਹਾ ਸੀ।

ਕੰਗਨਾ ਰਣੋਤ ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝ ਲਿਆ ਸੀ। ਬਿਲਕਿਸ ਸ਼ਾਹੀਨ ਬਾਗ ਵਿਚ ਐਂਟੀ CAA ਵਿਰੋਧ ਦਾ ਚਿਹਰਾ ਰਹੀ। ਮਹਿੰਦਰ ਕੌਰ ਨੇ ਪਟੀਸ਼ਨ ਵਿਚ ਕਿਹਾ ਕਿ ਕੰਗਨਾ ਨੇ ਉਸ ਦੀ ਤੁਲਨਾ ਕਿਸੇ ਦੂਜੀ ਮਹਿਲਾ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕੰਗਨਾ ਦੇ ਟਵੀਟ ਨਾਲ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਹੋਈ। ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ, ਗੁਆਂਢੀਆਂ, ਪੇਂਡੂਆਂ ਤੇ ਆਮ ਲੋਕਾਂ ਵਿਚ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ।

Exit mobile version