Site icon SMZ NEWS

ਵਿਸਥਾਰ ਮਗਰੋਂ CM ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ਅੱਜ, ਨਵੇਂ ਮੰਤਰੀਆਂ ਨੂੰ ਕਮਰੇ ਵੀ ਅਲਾਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਅੱਜ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ। ਨਵੇਂ ਮੰਤਰੀਆਂ ਨੂੰ ਕੱਲ੍ਹ ਹੀ ਵਿਭਾਗਾਂ ਦੀ ਵੰਡ ਕੀਤੀ ਗਈ ਸੀ।

ਇਨ੍ਹਾਂ ਵਿੱਚੋਂ ਹਰਜੋਤ ਬੈਂਸ ਨੂੰ ਤਰੱਕੀ ਦੇ ਕੇ ਕੁਲਦੀਪ ਧਾਲੀਵਾਲ ਨੂੰ ਸਿੱਖਿਆ ਅਤੇ ਖੇਤੀਬਾੜੀ ਮੰਤਰਾਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਰਨਾਲਾ ਦੇ ਵਿਧਾਇਕ ਗੁਰਮੀਤ ਮੀਤ ਹੇਅਰ ਤੋਂ ਸਕੂਲੀ ਸਿੱਖਿਆ ਵਾਪਸ ਲੈ ਲਈ ਗਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਤੋਂ ਸਹਿਕਾਰਤਾ ਵਿਭਾਗ ਵਾਪਸ ਲੈ ਕੇ ਸੀ.ਐੱਮ. ਭਗਵੰਤ ਮਾਨ ਨੇ ਆਪਣੇ ਕੋਲ ਰੱਖ ਲਿਆ ਹੈ।

After expansion CM Mann

ਮੰਤਰੀ ਮੰਡਲ ਵਿੱਚ ਨਵੇਂ ਮੰਤਰੀਆਂ ਨੂੰ ਮਹਿਕਮੇ ਸੌਂਪਣ ਤੋਂ ਇਲਾਵਾ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਉਨ੍ਹਾਂ ਦੇ ਦਫ਼ਤਰਾਂ ਵਿੱਚ ਕਮਰੇ ਵੀ ਅਲਾਟ ਕਰ ਦਿੱਤੇ ਗਏ। ਇਸ ਸਬੰਧੀ ਜਨਰਲ ਸਕੱਤਰੇਤ ਦੇ ਪ੍ਰਸ਼ਾਸਨਿਕ ਅਧਿਕਾਰੀ-1 ਸ਼ਾਖਾ ਦੇ ਹੁਕਮਾਂ ਮੁਤਾਬਕ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਕੱਤਰੇਤ ਦੀ ਤੀਜੀ ਮੰਜ਼ਿਲ ‘ਤੇ ਕਮਰਾ ਨੰਬਰ 31-32, ਛੇਵੀਂ ਮੰਜ਼ਿਲ ‘ਤੇ ਕਮਰਾ ਨੰਬਰ 33-35 ਨੂੰ ਡਾ. ਇੰਦਰਬੀਰ ਸਿੰਘ ਨਿੱਝਰ, ਫੌਜਾ ਸਿੰਘ ਸਰਾਂ ਨੂੰ ਸੱਤਵੀਂ ਮੰਜ਼ਿਲ ‘ਤੇ ਕਮਰਾ ਨੰਬਰ 31-33, ਚੇਤਨ ਸਿੰਘ ਜੌੜਾਮਾਜਰਾ ਨੂੰ ਪੰਜਵੀਂ ਮੰਜ਼ਿਲ ‘ਤੇ ਕਮਰਾ ਨੰਬਰ 6 ਅਤੇ ਅਨਮੋਲ ਗਗਨ ਮਾਨ ਨੂੰ ਛੇਵੀਂ ਮੰਜ਼ਿਲ ‘ਤੇ ਕਮਰਾ ਨੰਬਰ 37 ਅਲਾਟ ਕੀਤਾ ਗਿਆ ਹੈ।

ਮਾਨ ਸਰਕਾਰ ਨੇ ਅਮਨ ਅਰੋੜਾ, ਡਾਕਟਰ ਇੰਦਰਬੀਰ ਨਿੱਝਰ, ਫੌਜਾ ਸਿੰਘ ਸਰਾੜੀ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਸਹੁੰ ਚੁੱਕਾ ਕੇ ਮੰਤਰੀ ਬਣਾਇਆ ਗਿਆ ਹੈ। ਸੀ.ਐੱਮ. ਸਣੇ ਮੰਤਰੀਆਂ ਦੀ ਗਿਣਤੀ ਹੁਣ 15 ਹੋ ਗਈ ਹੈ। ਅਜੇ 3 ਹੋਰ ਮੰਤਰੀ ਬਣਾਏ ਜਾ ਸਕਦੇ ਹਨ।

Exit mobile version