Site icon SMZ NEWS

97.94% ਰਿਹਾ PSEB 10ਵੀਂ ਦਾ ਨਤੀਜਾ, ਫਿਰੋਜ਼ਪੁਰ ਦੀ ਨੈਂਸੀ ਨੇ ਕੀਤਾ ਟੌਪ, ਦੂਜੇ-ਤੀਜੇ ਨੰਬਰ ‘ਤੇ ਸੰਗਰੂਰ ਦੀਆਂ ਧੀਆਂ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਐਲਾਨੇ ਗਏ ਨਤੀਜੇ ਵਿੱਚ ਕੁਲ ਨਤੀਜਾ 97.94 ਫੀਸਦੀ ਰਿਹਾ। ਨਤੀਜਿਆਂ ਮੁਤਾਬਕ ਇਸ ਸਾਲ 10ਵੀਂ ਦੀ ਪ੍ਰੀਖਿਆ ਵਿੱਚ ਰੈਗੂਲਰ ਵਿਦਿਆਰਥੀ 311545 ਸੀ, ਜਿਨ੍ਹਾਂ ਵਿੱਚ 39627 ਬੱਚੇ ਪਾਸ ਹੋਏ। ਨਤੀਜਾ 99.6 ਫੀਸਦੀ ਰਿਹਾ। ਓਪਨ ਸਕੂਲ ਰਾਹੀਂ ਵਿਦਿਆਰਥੀਆਂ ਦਾ 68.31 ਫੀਸਦੀ ਰਿਹਾ। ਕੁਲ ਵਿਦਿਆਰਥੀਆਂ ਵਿੱਚ 323361 ਸੀ, ਜਿਸ ਵਿੱਚ 316399 ਵਿਦਿਆਰਥੀ ਪਾਸ ਹੋਏ।

10ਵੀਂ ਕਲਾਸ ਦੇ ਨਤੀਜਿਆਂ ਵਿੱਚ ਤਿੰਨ ਕੁੜੀਆਂ ਨੇ ਪਹਿਲੇ ਤਿੰਨ ਸਥਾਨਾਂ ‘ਤੇ ਮੱਲ੍ਹਾਂ ਮਾਰੀਆਂ। ਨੈਂਸੀ ਰਾਣੀ ਸਰਕਾਰੀ ਹਾਈ ਸਕੂਲ ਸੱਕੀਏਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇ 650 ਵਿਚੋਂ 644 ਅੰਕ ਲੈ ਕੇ 99.8 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ਉਤੇ ਰਹੀ।

ਜ਼ਿਲ੍ਹਾ ਸੰਗਰੂਰ ਦੀ ਵਿਦਿਆਰਥਣ ਦਿਲਪ੍ਰੀਤ ਕੌਰ 644 ਅੰਕ ਲੈ ਕੇ ਦੂਜੇ ਸਥਾਨ ਰਹੀ। ਜ਼ਿਲ੍ਹਾ ਸੰਗਰੂਰ ਦੀ ਕੋਮਲਪ੍ਰੀਤ ਕੌਰ 642 ਅੰਕ ਲੈ ਕੇ 98.77 ਫੀਸਦੀ ਨੰਬਰ ਨਾਲ ਤੀਜੇ ਸਥਾਨ ਉਤੇ ਰਹੀ।

PSEB 10th result out

ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਜੂਮ ਮੀਟਿੰਗ ਰਾਹੀਂ ਇਸ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਅਤੇ ਪ੍ਰੀਖਿਆ ਕੰਟਰੋਲਰ ਜੇ ਆਰ ਮਹਿਰੋਕ ਵੀ ਮੌਜੂਦ ਸਨ।

ਦਸਵੀਂ ਦੇ ਨਤੀਜੇ ਪ੍ਰੀਖਿਆਰਥੀਆਂ ਦੇ ਨੰਬਰਾਂ ਸਣੇ ਭਲਕੇ ਬੁੱਧਵਾਰ 6 ਜੁਲਾਈ ਨੂੰ ਦੁਪਹਿਰ 12.15 ਵਜੇ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ‘ਤੇ ਉਪਲਬਧ ਹੋਣਗੇ। ਪ੍ਰੀਖਿਆਰਥੀ ਰੋਲ ਨੰਬਰ ਜਾਂ ਨਾਂ, ਪਿਤਾ ਦਾ ਨਾਂ ਤੇ ਮਾਤਾ ਦਾ ਨਾਂ ਭਰ ਕੇ ਆਨਲਾਈਨ ਨਤੀਜੇ ਵੇਖ ਸਕਣਗੇ।

10ਵੀਂ ਦੀ ਟਰਮ-2 ਦੀ ਪ੍ਰੀਖਿਆ ਦੀ ਰੀ-ਚੈਕਿੰਗ ਅਤੇ ਮੁੜ ਮੁਲਾਂਕਣ ਕਰਵਾਉਣ ਲਈ ਫਾਰਮ ਤੇ ਫੀਸਾਂ ਦਾ ਸ਼ਡਿਊਲ ਵੱਖਰੇ ਤੌਰ ‘ਤੇ ਜਾਰੀ ਕੀਤਾ ਜਾਏਗਾ। ਨਤੀਜਿਆਂ ਮੁਤਾਬਕ ਪ੍ਰੀਖਿਆਰਥੀ ਦੇ ਸਰਟੀਫਿਕੇਟ Digilocker ‘ਤੇ ਅਪਲੋਡ ਹੋਣਗੇ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ ਪ੍ਰੀਖਿਆ ਫਾਰਮ ਵਿੱਚ ਜ਼ਿਕਰ ਕੀਤਾ ਹੈ, ਅਜਿਹੇ ਪ੍ਰੀਖਿਆਰਥੀਆਂ ਦੇ ਸਰਟੀਫਿਕੇਟਾਂ ਦੀ ਹਾਰਡ ਕਾਪੀ ਸਕੂਲਾਂ ਨੂੰ 3-4 ਹਫਤਿਆਂ ਵਿੱਚ ਭੇਜੀ ਜਾਵੇਗੀ, ਸਰਟੀਫਿਕੇਟ ਲੈਣ ਲਈ ਸਕੂਲ ਨਾਲ ਸੰਪਰਕ ਕਰਨਾ ਪਏਗਾ।

Exit mobile version