Site icon SMZ NEWS

ਤਰਨਤਾਰਨ : ਕਿਰਾਏ ‘ਤੇ ਟੈਕਸੀ ਲੈ ਕੇ ਚਾਲਕ ਦਾ ਚੱਲਦੀ ਗੱਡੀ ‘ਚ ਕਤਲ, ਇਲਾਕੇ ‘ਚ ਫ਼ੈਲੀ ਸਨਸਨੀ

ਤਰਨਤਾਰਨ ਵਿੱਚ ਇੱਕ ਟੈਕਸੀ ਡਰਾਈਵਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਟੈਕਸੀ ਨੂੰ ਕਿਰਾਏ ‘ਤੇ ਲੈਣ ਵਾਲੇ ਦੋ ਕਾਰ ਸਵਾਰਾਂ ਨੇ ਹੀ ਮੌਤ ਚੱਲਦੀ ਟੈਕਸੀ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਮਿਲੀ ਜਾਣਕਾਰੀ ਮੁਤਾਬਕ ਖੇਮਕਰਨ ਸ਼ਹਿਰ ਦਾ ਰਹਿਣ ਵਾਲਾ ਸ਼ੇਰ ਮਸੀਹ (35) ਪੁੱਤਰ ਨਾਜ਼ਰ ਮਸੀਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਉਸ ਦੀ ਮੇਨ ਸੜਕ ‘ਤੇ ਚੱਲਦੀ ਟੈਕਸੀ ‘ਚ ਸਵਾਰ ਦੋ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ। ਇਨ੍ਹਾਂ ਵਿਅਕਤੀਾਂ ਨੂੰ ਉਹ ਕਿਰਾਏ ‘ਤੇ ਖੇਮਕਰਨ ਤੋਂ ਅੰਮ੍ਰਿਤਸਰ ਛੱਡਣ ਜਾ ਰਿਹਾ ਸੀ।

ਪਿੰਡ ਆਸਲ ਉਤਾੜ ਦੇ ਟਾਹਲੀ ਮੋੜ ਨੇੜੇ ਉਨ੍ਹਾਂ ਨੇ ਟੈਕਸੀ ਡਰਾਈਵਰ ਨੂੰ ਪਿੱਛਿਓਂ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ ਹੈ ਅਤੇ ਦੋਵੇਂ ਕਾਤਲ ਫ਼ਰਾਰ ਹੋ ਗਏ ਹਨ। ਇਸ ਸੰਬੰਧੀ ਰਾਹਗੀਰਾਂ ਵਲੋਂ ਡੀ.ਐੱਸ.ਪੀ. ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪੁੱਜੇ ਡੀ.ਐੱਸ.ਵਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ।

Exit mobile version