Site icon SMZ NEWS

DGP ਭਾਵਰਾ ਜਾਣਗੇ 2 ਮਹੀਨੇ ਦੀ ਛੁੱਟੀ ‘ਤੇ, ਯਾਦਵ ਜਾਂ ਸਿੱਧੂ ਨੂੰ ਦਿੱਤਾ ਜਾ ਸਕਦਾ ਕਾਰਜਕਾਰੀ ਡੀਜੀਪੀ ਦਾ ਚਾਰਜ

ਪੰਜਾਬ ਨੂੰ ਜਲਦ ਨਵਾਂ ਡੀਜੀਪੀ ਮਿਲੇਗਾ। ਮੌਜੂਦਾ DGP ਵੀਕੇ ਭਾਵਰਾ ਕੇਂਦਰ ਵਿਚ ਜਾਣਗ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਭਾਵਰਾ ਨੇ 2 ਮਹੀਨੇ ਦੀ ਛੁੱਟੀ ਅਪਲਾਈ ਕਰ ਦਿੱਤੀ ਹੈ।

5 ਜੁਲਾਈ ਤੋਂ ਉਹ ਛੁੱਟੀ ‘ਤੇ ਚਲੇ ਜਾਣਗੇ। ਇਸ ਤੋਂ ਬਾਅਦ ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਸ ਦੌੜ ਵਿਚ ਡੀਜੀਪੀ ਸ਼ਰਦ ਸਤਿਆ ਚੌਹਾਨ ਤੇ ਸੰਜੀਵ ਕਾਲੜਾ ਦਾ ਨਾਂ ਵੀ ਚਰਚਾ ਵਿਚ ਹੈ।

ਪੰਜਾਬ ਦੀ ‘ਆਪ’ ਸਰਕਾਰ ਡੀਜੀਪੀ ਭਾਵਰਾ ਤੋਂ ਨਾਖੁਸ਼ ਹੈ ਜਿਸ ਦੀ ਵੱਡੀ ਵਜ੍ਹਾ ਸੂਬੇ ਵਿਚ ਪੈਦਾ ਹੋਈ ਲਾਅ ਅਤੇ ਆਰਡਰ ਦੀ ਸਥਿਤੀ ਹੈ। ਪਹਿਲਾਂ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਡੈਂਸ ਵਿੰਗ ਹੈੱਡਕੁਆਰਟਰ ‘ਤੇ ਰਾਕੇਟ ਅਟੈਕ ਹੋਇਆ। ਪੁਲਿਸ ਅਜੇ ਤੱਕ ਰਾਕੇਟ ਦਾਗਣ ਵਾਲਿਆਂ ਨੂੰ ਫੜ ਨਹੀਂ ਸਕੀ ਹੈ। ਫਿਰ ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਗਈ। ਇਸ ਵਿਚ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਫੇਲੀਅਰ ਰਿਹਾ। ਹੱਤਿਆ ਤੋਂ ਇਕ ਦਿਨ ਪਹਿਲਾਂ ਮੂਸੇਵਾਲਾ ਦੀ ਸਕਿਓਰਿਟੀ ਘਟਾਈ ਗਈ ਸੀ।

Exit mobile version