ਪਾਕਿਸਤਾਨ ਵਿਚ ਚੋਣ ਪ੍ਰਚਾਰ ਵਿਚ ਇਸਤੇਮਾਲ ਹੋ ਰਹੇ ਇੱਕ ਹੋਰਡਿੰਗ ਵਿਚ ਸਿੱਧੂ ਮੂਸੇਵਾਲਾ ਦੀ ਫੋਟੋ ਦਿਖਾਈ ਜਾ ਰਹੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਆਉਣ ਵਾਲੀਆਂ ਉਪ ਚੋਣਾਂ ਵਿਚ ਵੋਟਰਾਂ ਨੂੰ ਲੁਭਾਉਣ ਲਈ ਮੂਸੇਵਾਲਾ ਦੀ ਲੋਕਪ੍ਰਿਯਤਾ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ।
ਪੰਜਾਬ ਦੇ ਮੁਲਤਾਨ ਖੇਤਰ ਦੀ ਪੀਪੀ 217 ਸੀਟ ‘ਤੇ ਹੋਣ ਵਾਲੀਆਂ ਉਪ ਚੋਣਾਂ ਦੇ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਤਹਿਰੀਕ-ਏ-ਇਨਸਾਫ ਦੀ ਹੋਰਡਿੰਗ ‘ਤੇ ਜਾਯਨ ਕੁਰੈਸ਼ੀ ਨਾਲ ਮੂਸੇਵਾਲਾ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ।
ਮੂਸੇਵਾਲਾ ਦੀ 29 ਮਈ ਨੂੰ ਭਾਰਤ ਦੇ ਪੰਜਾਬ ਸੂਬੇ ਦੇ ਮਾਨਸਾ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਚੋਣ ਪ੍ਰਚਾਰ ਵਿਚ ਇਸਤੇਮਾਲ ਹੋਣ ਵਾਲੇ ਪੋਸਟਰਾਂ ਵਿਚ ਗਾਇਕ ਦੇ ਮਸ਼ਹੂਰ ਗੀਤ ‘295’ ਨੂੰ ਵੀ ਦਰਸਾਇਆ ਗਿਆ। ਇਹ ਗੀਤ ਭਾਰਤੀ ਦੰਡਾਵਲੀ ਦੀ ਉਸ ਧਾਰਾ ‘ਤੇ ਟਿੱਪਣੀ ਹੈ ਜੋ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਨਾਲ ਸਬੰਧਤ ਹੈ। ਉਪ ਚੋਣਾਂ 17 ਜੁਲਾਈ ਨੂੰ ਹੋਣ ਵਾਲੇ ਹਨ।
ਜਦੋਂ ਜਾਯਨ ਕੁਰੈਸ਼ੀ ਨਾਲ ਚੋਣ ਪ੍ਰਚਾਰ ਹੋਰਡਿੰਗ ‘ਤੇ ਮੂਸੇਵਾਲਾ ਦੀ ਤਸਵੀਰ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਪਤਾ ਨਹੀਂ। ਕੁਰੈਸ਼ੀ ਨੇ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਪੋਸਟਰ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਾਪੀ ਹੈ। ਇਸ ਤਸਵੀਰ ਕਾਰਨ ਇਹ ਪੋਸਟਰ ਵਾਇਰਲ ਹੋ ਗਿਆ। ਇਸ ਤੋਂ ਪਹਿਲਾਂ ਸਾਡਾ ਕੋਈ ਵੀ ਪੋਸਟਰ ਵਾਇਰਲ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਤਸਵੀਰ ਕਿਸ ਨੇ ਛਾਪੀ ਤੇ ਕਿਉਂ ਛਾਪੀ।
Comment here