Indian PoliticsNationNewsPunjab newsWorld

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਪਤੀ-ਪਤਨੀ ਨੇ ਬੱਚੇ ਸਣੇ ਨਹਿਰ ‘ਚ ਮਾਰੀ ਛਲਾਂਗ, ਹੋਈ ਮੌਤ

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਇੱਕ ਗਰੀਬ ਅਗਰਵਾਲ ਪਰਿਵਾਰ ਨੇ ਕਰਜ਼ੇ ਤੋਂ ਤੰਗ ਆ ਕੇ ਨਹਿਰ ਵਿਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਮਾਮਲਾ ਪਿੰਡ ਠੁਠੀਆਂਵਾਲਾ ਦਾ ਹੈ। ਮ੍ਰਿਤਕਾਂ ਵਿਚ ਸੁਰੇਸ਼ ਕੁਮਾਰ (36), ਪਤਨੀ ਕਾਜਲ ਰਾਣੀ (34) ਤੇ ਬੇਟਾ ਹਰਸ਼ ਕੁਮਾਰ (10) ਸ਼ਾਮਲ ਹੈ। ਪਰਿਵਾਰ ਇੱਕ ਸੁਸਾਈਡ ਨੋਟ ਵੀ ਛੱਡ ਕੇ ਗਿਆ ਹੈ ਜੋ ਪੁਲਿਸ ਕੋਲ ਹੈ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਹਰਸ਼ ਕੁਮਾਰ ਤੇ ਕਾਜਲ ਰਾਣੀ ਦੀਆਂ ਲਾਸ਼ਾਂ ਨੂੰ ਤਾਂ ਬਰਾਮਦ ਕਰ ਲਿਆ ਹੈ ਜਦੋਂ ਕਿ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸੁਰੇਸ਼ ਕੁਮਾਰ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਹੈ।

ਚੌਕੀ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਇਹ ਕਦਮ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਤੇ ਆਰਥਿਕ ਤੰਗੀ ਕਾਰਨ ਚੁੱਕਿਆ ਹੈ। ਉੁਨ੍ਹਾਂ ਦੱਸਿਆ ਕਿ ਸੁਰੇਸ਼ ਕੁਮਾਰ ਪਰਿਵਾਰ ਨੂੰ ਲੈ ਕੇ ਵੀਰਵਾਰ ਨੂੰ ਰਾਤ ਭੈਣੀਵਾਘਾ ਨਹਿਰ ‘ਤੇ ਪਹੁੰਚਿਆ। ਨਹਿਰ ਕੋਲ ਬਾਈਕ ਖੜ੍ਹੀ ਕਰਨ ਦੇ ਬਾਅਦ ਤਿੰਨਾਂ ਨੇ ਨਹਿਰ ਵਿਚ ਛਲਾਂਗ ਲਗਾ ਦਿੱਤੀ। ਨਹਿਰ ਕੋਲੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ।

ਸੁਸਾਈਟ ਨੋਟ ਵਿਚ ਲਿਖਿਆ ਹੈ ਕਿ ਸੁਰੇਸ਼ ਕੁਮਾਰ ਨੇ ਮਾਨਸਾ ਦੇ ਇੱਕ ਵਿਅਕਤੀ ਤੋਂ 10 ਹਜ਼ਾਰ ਰੁਪਏ ਲਏ ਸਨ ਤੇ ਕਰਜ਼ਾ ਲੈਣ ਦੇ ਸਮੇਂ ਉਸ ਨੇ ਬੈਂਕ ਦਾ ਖਾਲੀ ਚੈੱਕ ਵੀ ਦਿਤਾ ਸੀ ਪਰ ਵਿਅਕਤੀ ਨੇ ਚਾਰ ਲੱਖ ਰੁਪਏ ਦੀ ਰਕਮ ਭਰ ਕੇ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ। ਇਸ ਕਾਰਨ ਸੁਰੇਸ਼ ਕੁਮਾਰ ਨੇ ਪਰਿਵਾਰ ਸਣੇ ਨਹਿਰ ਵਿਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮਹਿਲਾ ਕਾਜਲ ਰਾਣੀ ਤੇ ਉਸ ਦੇ ਮੁੰਡੇ ਹਰਸ਼ ਕੁਮਾਰ ਦੀਆਂ ਲਾਸ਼ਾਂ ਤਾਂ ਨਹਿਰ ਕੋਲੋਂ ਬਰਾਮਦ ਹੋ ਗਈਆਂ ਹਨ ਪਰ ਹੁਣ ਤੱਕ ਸੁਰੇਸ਼ ਕੁਮਾਰ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਹੈ।

Comment here

Verified by MonsterInsights