Site icon SMZ NEWS

ਮਾਰਕਫੈੱਡ ਦਾ ਨਵਾਂ ਉਪਰਾਲਾ, ਤਿਆਰ ਕੀਤੇ ਹਨੀ ਕੋਟਿਡ Corn Flakes, CM ਮਾਨ ਨੇ ਕੀਤੇ ਲਾਂਚ

ਪੰਜਾਬ ਦੀ ਸਰਕਾਰੀ ਸੰਸਥਾ ਮਾਰਕਫੈੱਡ ਵੱਲੋਂ ਨਵਾਂ ਉਪਰਾਲਾ ਕਰਦੇ ਹੋਏ Corn Flakes ਤਿਆਰ ਕੀਤੇ ਗਏ ਹਨ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੌਮਾਂਤਰੀ ਸਹਿਕਾਰੀ ਦਿਵਸ ਮੌਕੇ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਮਾਰਕਫੈੱਡ ਦੇ ਪਦਾਰਥਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈਏ ਤਾਂ ਜੋ ਲੋਕ ਮਾਰਕਫੈੱਡ ਦੇ ਪਦਾਰਥਆਂ ਦਾ ਸੁਆਦ ਲੈ ਸਕਣ।

Corn Flakes ready

ਇਸ ਪ੍ਰਾਡਕਟ ਨੂੰ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਮਾਰਕਫੈੱਡ ਵੱਲੋਂ ਸੂਬੇ ਵਿੱਚ ਉੱਚ ਕੁਆਲਿਟੀ ਵਾਲੇ ਉਤਪਾਦ ਦਾ ਉਤਪਾਦਨ ਕਰਨ ਲਈ ਇੱਕ ਇਤਿਹਾਸਕ ਅਤੇ ਮਾਰਗ-ਦਰਸ਼ਕ ਪਹਿਲਕਦਮੀ ਦੱਸਿਆ। ਉਨ੍ਹਾਂ ਕਿਹਾ ਕਿ ਮਾਰਕਫੈੱਡ ਦੇ ਉਤਪਾਦ ਚੰਗੀ ਕੁਆਲਿਟੀ ਅਤੇ ਮੂੰਹ ‘ਚ ਵਿੱਚ ਪਾਣੀ ਭਰ ਦੇਣ ਵਾਲੇ ਸਵਾਦ ਕਰਕੇ ਦੁਨੀਆ ਭਰ ਵਿੱਚ ਮਸ਼ਹੂਰ ਹਨ।

ਸੀ.ਐੱਮ. ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਲਈ ਮਾਰਕਫੈੱਡ ਨੇ ਹੁਣ ਹਨੀ ਕੋਟੇਡ ਕੌਰਨ ਫਲੈਕਸ ਲਾਂਚ ਕੀਤੇ ਹਨ, ਜੋ ਕਿਸਾਨਾਂ ਅਤੇ ਖਪਤਕਾਰਾਂ ਦੋਵਾਂ ਲਈ ਲਾਹੇਵੰਦ ਹੋਣਗੇ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮਾਰਕਫੈੱਡ ਆਪਣੀ ਬ੍ਰਾਂਡ ਸਰਪ੍ਰਸਤੀ ਅਤੇ ਅਥਾਹ ਸੰਭਾਵਨਾਵਾਂ ਨੂੰ ਮਹਿਸੂਸ ਕਰਦੇ ਹੋਏ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਣ ਲਈ ਅਜਿਹੀਆਂ ਵਿਲੱਖਣ ਪਹਿਲਕਦਮੀਆਂ ਕਰਨ ਲਈ ਸਾਰੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ।

ਮੁੱਖ ਮਤੰਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜਨਤਕ ਖੇਤਰ ਦੇ ਉੱਦਮ ਮਾਰਕਫੈੱਡ ਨੇ ਆਪਣੇ ਮਿਆਰੀ ਫੂਡ ਪ੍ਰਾਡਕਟਸ ਨਾਲ ਵਿਸ਼ਵ ਮੰਡੀ ਵਿੱਚ ਇੱਕ ਸ਼ਾਨਦਾਰ ਛਾਪ ਛੱਡੀ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਨਵਾਂ ਲਾਂਚ ਕੀਤਾ ਗਿਆ ਗੁਣਵੱਤਾ ਵਾਲਾ ਉਤਪਾਦ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਮਿਆਰੀ ਖੁਰਾਕੀ ਜ਼ਰੂਰਤਾਂ ਨੂੰ ਪੂਰਾ ਕਰੇਗਾ।

Corn Flakes ready

ਸੀ.ਐੱਮ. ਮਾਨ ਮਾਨ ਨੇ ਕਿਹਾ ਇਸ ਪਹਿਲਕਦਮੀ ਲਈ ਮਾਰਕਫੈੱਡ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੂਬੇ ਦੀ ਸਹਿਕਾਰੀ ਲਹਿਰ ਅਤੇ ਖੇਤੀ ਆਰਥਿਕਤਾ ਨੂੰ ਮਜ਼ਬੂਤ ​​ਕਰਨ ਵੱਲ ਇੱਕ ਕਦਮ ਹੈ।

ਉਨ੍ਹਾਂ ਕਿਹਾ ਕਿ ਮਾਰਕਫੈਡ ਦੇ ਉਤਪਾਦਾਂ ਨੇ ਪਹਿਲਾਂ ਹੀ ਦੇਸ਼ ਵਿਆਪੀ ਬਾਜ਼ਾਰ ਵਿੱਚ ਆਪਣਾ ਸਥਾਨ ਬਣਾ ਲਿਆ ਹੈ ਅਤੇ ਇਹ ਉਤਪਾਦ ਆਪਣੀ ਸਥਿਤੀ ਨੂੰ ਮਜ਼ਬੂਤ ​​ਕਰਨ ਵਿੱਚ ਸਹਾਈ ਹੋਣਗੇ। ਪੰਜਾਬ ‘ਚ ਉਗਾਈ ਜਾਣ ਵਾਲੀ ਇਹ ਪੰਜਾਬ ਦੀ ਵਸਤੂ ਜਲਦ ਹੀ ਹੋਰਨਾਂ ਦੀ ਤਰ੍ਹਾਂ ਲੋਕਾਂ ‘ਚ ਹਰਮਨ ਪਿਆਰੀ ਹੋ ਜਾਵੇਗੀ।

Exit mobile version