Site icon SMZ NEWS

ਘਰੇਲੂ ਕਲੇਸ਼ ਦੇ ਚੱਲਦਿਆਂ ਮਹਿਲਾ ਨੇ ਆਪਣੀ 5 ਸਾਲਾ ਧੀ ਦਾ ਕੀਤਾ ਕਤਲ, ਫਿਰ ਖੁਦ ਕੀਤੀ ਆਤਮਹੱਤਿਆ

ਸੰਗਰੂਰ ਤੋਂ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਮਹਿਲਾ ਨੇ ਆਪਣੀ 5 ਸਾਲਾ ਧੀ ਨੂੰ ਮਾਰਨ ਦੇ ਬਾਅਦ ਖੁਦ ਵੀ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। 5 ਸਾਲ ਦੀ ਬੱਚੀ ਤੇ ਪਤਨੀ ਦੀ ਮੌਤ ਦੇ ਬਾਅਦ ਪਤੀ ਨੇ ਆਪਣਾ ਦਿਮਾਗੀ ਸੰਤੁਲਨ ਗੁਆ ਦਿੱਤਾ ਜਿਸ ਦੇ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਆ ਕੇ ਹਰ ਪਹਿਲੂ ਦੀ ਜਾਂਚ ਕੀਤੀ।

ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਸਿੰਦਰਪਾਲ ਕੌਰ ਨੇ ਆਪਣੇ ਘਰੇਲੂ ਕਲੇਸ਼ ਦੇ ਚੱਲਦਿਆਂ ਪਹਿਲਾਂ ਆਪਣੀ 5 ਸਾਲਾ ਧੀ ਨੂੰ ਮਾਰਿਆ ਫਿਰ ਖੁਦ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ ਜਦੋਂ ਇਸ ਗੱਲ ਦਾ ਪਤਾ ਉਸ ਦੇ ਪਤੀ ਕਮਲਦੀਪ ਸਿੰਘ ਨੂੰ ਲੱਗਾ ਤਾਂ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਜਿਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਜਾਰੀ ਹੈ।

ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਦੋ ਲਾਸ਼ਾਂ ਆਈਆਂ ਜਿਨ੍ਹਾਂ ਵਿਚੋਂ ਇੱਕ ਛੋਟੀ ਬੱਚੀ ਜਿਸ ਦੀ ਉਮਰ 5 ਸਾਲ ਤੇ ਨਾਂ ਭਾਵਨਾ ਸੀ ਤੇ ਦੂਜੀ 40 ਸਾਲਾ ਔਰਤ ਜਿਸ ਦਾ ਨਾਂ ਸਿੰਦਰਪਾਲ ਕੌਰ ਸੀ ਤੇ ਉਸ ਤੋਂ ਬਾਅਦ ਸਾਡੇ ਕੋਲ ਉਨ੍ਹਾਂ ਦੇ ਪਤੀ ਹਸਪਤਾਲ ‘ਚ ਪਹੁੰਚੇ ਹਨ ਜੋ ਕਿ ਗੱਲਬਾਤ ਕਰਨ ਦੀ ਹਾਲਤ ਵਿਚ ਨਹੀਂ ਹਨ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Exit mobile version