ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੋਮਵਾਰ ਨੂੰ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸਕੂਲ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅਕਾਦਮਿਕ ਵਰ੍ਹੇ 2021-22 ਦਾ ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਭਲਕੇ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਵਿਦਿਆਰਥੀ ਆਪਣਾ ਨਤੀਜਾ 28 ਜੂਨ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਸਵੇਰੇ 10 ਵਜੇ ਤੋਂ ਬਾਅਦ ਦੇਖ ਸਕਦੇ ਹਨ।
ਇਸ ਤਰ੍ਹਾਂ ਚੈੱਕ ਕਰੋ ਰਿਜ਼ਲਟ
- ਰਿਜ਼ਲਟ ਵੇਖਣ ਲਈ ਸਭ ਤੋਂ ਪਹਿਲਾਂ PSEB ਦੀ ਅਧਿਕਾਰਕ ਵੈੱਬਸਾਈਟ pseb.ac.in ‘ਤੇ ਜਾਓ।
- ਇਸ ਤੋਂ ਬਾਅਦ PSEB 12th Result 2022 ‘ਤੇ ਕਲਿੱਕ ਕਰੋ।
- ਹੁਣ ਆਪਣਾ ਰੋਲ ਨੰਬਰ ਜਾਂ ਜਨਮ ਤਰੀਕ ਦੇ ਨਾਲ ਨਾਂ ਭਰੋ।
- ਤੁਹਾਨੂੰ ਸਕ੍ਰੀਨ ‘ਤੇ ਆਪਣਾ ਰਿਜ਼ਲਟ ਦਿਖਾਈ ਦੇਵੇਗਾ।
- ਆਪਣੀ ਮਾਰਕਸ਼ੀਟ ਡਾਊਨਲੋਡ ਕਰੋ ਤੇ ਬਾਅਦ ਲਈ ਇੱਕ ਪ੍ਰਿੰਟ ਆਊਟ ਵੀ ਲੈ ਲਓ।
Comment here