Site icon SMZ NEWS

‘ਸਾਡੇ ਛਾਪੇ ਮਗਰੋਂ ਕਾਰਤਿਕ ਨੇ ਖੁਦ ਨੂੰ ਗੋਲੀ ਮਾਰੀ’- IAS ਦੇ ਪੁੱਤ ਦੀ ਮੌਤ ‘ਤੇ ਵਿਜੀਲੈਂਸ ਦੀ ਸਫ਼ਾਈ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫੜੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਵਿਜੀਲੈਂਸ ਦੇ ਡੀਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਅਸੀਂ ਛਾਪੇਮਾਰੀ ਕਰਕੇ ਵਾਪਸ ਆ ਗਏ ਸੀ। ਇਸ ਤੋਂ ਬਾਅਦ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ।

ਦਫ਼ਤਰ ਪਹੁੰਚ ਕੇ ਸਾਨੂੰ ਪਤਾ ਲੱਗਾ ਕਿ ਅਜਿਹੀ ਘਟਨਾ ਵਾਪਰੀ ਹੈ। ਉਨ੍ਹਾਂ ਇਸ ਨੂੰ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ ਇਸ ਦੀ ਜਾਂਚ ਕਰੇਗੀ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਕਾਰਤਿਕ ਨੇ ਖੁਦ ਨੂੰ ਗੋਲੀ ਕਿਉਂ ਮਾਰੀ?

Kartik shot himself after

ਡੀਐੱਸਪੀ ਨੇ ਦੱਸਿਆ ਕਿ ਸੰਜੇ ਪੋਪਲੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਸੋਨਾ ਅਤੇ ਚਾਂਦੀ ਉਸ ਦੇ ਘਰ ਵਿੱਚ ਲੁਕਾ ਕੇ ਰਖਿਆ ਹੋਇਆ ਹੈ। ਉਸ ਦੇ ਬਿਆਨ ਲੈ ਕੇ ਅਸੀਂ ਪਹਿਲਾਂ ਚੰਡੀਗੜ੍ਹ ਥਾਣੇ ਗਏ। ਉਥੇ ਰਿਪੋਰਟ ਕੀਤੀ। ਛਾਪਾ ਮਾਰਨ ਵਾਲੀ ਪਾਰਟੀ ਦਾ ਨਾਮ ਨੋਟ ਕਰਾਇਆ। ਫਿਰ ਅਸੀਂ ਉੱਥੋਂ ਸਬ-ਇੰਸਪੈਕਟਰ ਨਾਲ ਪੋਪਲੀ ਦੇ ਘਰ ਪਹੁੰਚੇ। ਅਸੀਂ ਪੋਪਲੀ ਦੇ ਘਰ ਅੰਦਰ ਨਹੀਂ ਗਏ। ਉਸਦੇ ਵਿਹੜੇ ਵਿੱਚ ਇੱਕ ਸਟੋਰ ਰੂਮ ਸੀ, ਜਿੱਥੋਂ ਅਸੀਂ ਰਿਕਵਰੀ ਕੀਤੀ ਅਤੇ ਪਰਤ ਆਏ।

ਵਿਜੀਲੈਂਸ ਮੁਤਾਬਕ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਤੋਂ ਕੋਈ ਪੁੱਛਗਿੱਛ ਨਹੀਂ ਹੋਈ। ਉਹ ਹਮੇਸ਼ਾ ਆਪਣੇ ਪਿਤਾ ਨੂੰ ਮਿਲਣ ਆਉਂਦਾ ਸੀ। ਉਹ ਕਈ ਘੰਟੇ ਬੈਠਾ ਰਹਿੰਦਾ ਸੀ। ਸਾਨੂੰ ਰਿਮਾਂਡ ਘੱਟ ਮਿਲਿਆ ਸੀ ਤਾਂ ਪੁੱਛਗਿੱਛ ਜ਼ਿਆਦਾ ਹੁੰਦੀ ਸੀ। ਇਸ ਲਈ ਜਦੋਂ ਵੀ ਸਾਡੇ ਕੋਲ ਥੋੜ੍ਹਾ ਸਮਾਂ ਹੁੰਦਾ ਸੀ, ਅਸੀਂ ਉਸ ਨੂੰ ਮਿਲਵਾ ਦਿੰਦੇ ਸੀ। ਅੱਜ ਵੀ ਅਸੀਂ ਉਸ ਨੂੰ ਪੁੱਛਗਿੱਛ ਲਈ ਨਹੀਂ ਬੁਲਾਇਆ ਸੀ।

ਦੱਸ ਦੇਈਏ ਕਿ ਸੰਜੇ ਪੋਪਲੀ ਦੇ ਘਰੋਂ ਸਾਢੇ 12 ਕਿਲੋ ਸੋਨਾ ਬਰਾਮਦ ਹੋਇਆ ਹੈ। ਪੋਪਲੀ ਦੇ ਘਰੋਂ ਇਕ ਕਿਲੋ ਸੋਨੇ ਦੀਆਂ 9 ਇੱਟਾਂ, 3.16 ਕਿਲੋ ਸੋਨੇ ਦੇ 49 ਬਿਸਕੁਟ ਅਤੇ 356 ਗ੍ਰਾਮ ਦੇ 12 ਸੋਨੇ ਦੇ ਸਿੱਕੇ ਮਿਲੇ ਹਨ। ਇਸ ਤੋਂ ਇਲਾਵਾ ਇੱਕ ਕਿਲੋ ਚਾਂਦੀ ਦੀਆਂ 3 ਇੱਟਾਂ ਵੀ ਬਰਾਮਦ ਸਣੇ 10-10 ਗ੍ਰਾਮ ਦੇ ਚਾਂਦੀ ਦੇ ਸਿੱਕੇ ਵੀ ਬਰਾਮਦ ਕੀਤੇ ਗਏ ਹਨ।

Exit mobile version