ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ 8 ਉਮੀਦਵਾਰਾਂ ਨੂੰ ਪਛਾੜ ਕੇ ਇਹ ਜਿੱਤ ਹਾਸਲ ਕੀਤੀ। ਆਮ ਆਦਮੀ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਫਸਵਾਂ ਮੁਕਾਬਲਾ ਰਿਹਾ। ਕਈ ਵਾਰ ਗੁਰਮੇਲ ਸਿੰਘ ਵੋਟਾਂ ਦੀ ਗਿਣਤੀ ਵਿੱਚ ਅੱਗੇ ਰਹੇ ਪਰ ਅਖੀਰ ਉਨ੍ਹਾਂ ਨੂੰ ਪਛਾੜ ਕੇ ਸਿਮਨਰਜੀਤ ਸਿੰਘ ਮਾਨ ਨੇ ਅਖੀਰ ਇਸ ਸੀਟ ‘ਤੇ ਕਬਜ਼ਾ ਕਰ ਲਿਆ।
ਸਿਮਰਨਜੀਤ ਸਿੰਘ ਮਾਨ ਦੀ ਜਿੱਤ ‘ਤੇ ਮੰਤਰੀ ਬੈਂਸ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਟਵੀਟ ਕੀਤਾ। ਮੰਤਰੀ ਬੈਂਸ ਨੇ ਲਿਖਿਆ-‘ਇਸ ਹਾਰ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਸ. ਸਿਮਰਜੀਤ ਸਿੰਘ ਮਾਨ ਜੀ ਨੂੰ ਸ਼ੁਭਕਾਮਨਾਵਾਂ।
ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਜੀ ਵਜੋਂ ਪੰਜਾਬ ਨੂੰ ਹੁਣ ਤੱਕ ਦਾ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਪੂਰਾ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਉਨ੍ਹਾਂ ਦੀਆਂ ਉਮੀਦਾਂ ਤੋਂ ਵੱਧ ਕੰਮ ਕਰੇਗੀ।
ਮਨਪ੍ਰੀਤ ਇਆਲੀ ਨੇ ਵੀ ਸ.ਸਿਮਰਨਜੀਤ ਸਿੰਘ ਮਾਨ ਜੀ ਨੂੰ ਸੰਗਰੂਰ ਦੀ ਇਤਿਹਾਸਿਕ ਜਿੱਤ ਲਈ ਲੱਖ ਲੱਖ ਮੁਬਾਰਕਾਂ ਦਿੱਤੀਆਂ। ਉਨ੍ਹਾਂ ਦੀਆਂ ਪੰਥ ਅਤੇ ਕੌਮ ਪ੍ਰਤੀ ਸੇਵਾਵਾਂ ਦਾ ਸੰਗਰੂਰ ਦੇ ਲੋਕਾਂ ਨੇ ਮੁੱਲ ਮੋੜਿਆ।