Crime newsIndian PoliticsNationNewsWorld

ਵਿਜੀਲੈਂਸ ਦੀ ਵੱਡੀ ਕਾਰਵਾਈ, IAS ਅਧਿਕਾਰੀ ਸੰਜੇ ਪੋਪਲੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਸਾਥੀ ਸਣੇ ਕੀਤਾ ਗ੍ਰਿਫ਼ਤਾਰ

ਸਾਲ 2008 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ । ਪੋਪਲੀ ਦੇ ਨਾਲ ਸੀਵਰੇਜ ਬੋਰਡ ਦੇ ਇੱਕ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਜੇ ਪੋਪਲੀ ਨੇ ਸੀਵਰੇਜ ਬੋਰਡ ਵਿੱਚ ਰਹਿੰਦੇ ਹੋਏ 7.3 ਕਰੋੜ ਦੇ ਸੀਵਰੇਜ ਪ੍ਰੋਜੈਕਟ ਵਿੱਚ 1 ਫ਼ੀਸਦੀ ਕਮਿਸ਼ਨ ਮੰਗੀ ਸੀ। ਇਸ ਦੀ ਪਹਿਲੀ ਕਿਸ਼ਤ ਅਦਾ ਕਰ ਦਿੱਤੀ ਗਈ ਸੀ । ਹਾਲਾਂਕਿ ਜਦੋਂ ਦੂਜੀ ਕਿਸ਼ਤ ਦਾ ਦਬਾਅ ਪਾਇਆ ਜਾ ਰਿਹਾ ਸੀ ਤਾਂ ਰਿਕਾਰਡਿੰਗ ਸਰਕਾਰ ਤੱਕ ਪਹੁੰਚ ਗਈ । ਜਿਸ ਤੋਂ ਬਾਅਦ ਸੋਮਵਾਰ ਦੇਰ ਰਾਤ ਪੋਪਲੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੋਪਲੀ ਇਸ ਸਮੇਂ ਪੈਨਸ਼ਨ ਡਾਇਰੈਕਟਰ ਸਨ। ਦੋਵਾਂ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

IAS officer sanjay popli arrests
IAS officer sanjay popli arrests

ਇਸ ਸਬੰਧੀ ਕਰਨਾਲ ਦੇ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਨੇ ਸ਼ਿਕਾਇਤ ਕੀਤੀ ਸੀ । ਜਿਸ ਵਿੱਚ ਦੱਸਿਆ ਗਿਆ ਕਿ ਸੰਜੇ ਪੋਪਲੀ ਪਿਛਲੀ ਕਾਂਗਰਸ ਸਰਕਾਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ.ਈ.ਓ. ਸਨ। ਇਸ ਦੌਰਾਨ ਨਵਾਂਸ਼ਹਿਰ ਵਿੱਚ 7 ​​ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ। ਜਿਸ ਵਿੱਚ ਪੋਪਲੀ ਨੇ 1% ਕਮਿਸ਼ਨ ਯਾਨੀ 7 ਲੱਖ ਦੀ ਰਿਸ਼ਵਤ ਮੰਗੀ ਸੀ। ਠੇਕੇਦਾਰ ਅਨੁਸਾਰ 13 ਜਨਵਰੀ 2022 ਨੂੰ ਉਸ ਨੂੰ ਫੋਨ ਆਇਆ ਕਿ ਪੋਪਲੀ ਰਿਸ਼ਵਤ ਮੰਗ ਰਿਹਾ ਹੈ। ਜਿਸ ਵਿੱਚ ਵਿਭਾਗ ਦੇ ਹੀ ਸੁਪਰਡੈਂਟ ਇੰਜਨੀਅਰ (ਐਸ.ਈ.) ਸੰਜੀਵ ਵਾਟਸ ਰਾਹੀਂ ਚੰਡੀਗੜ੍ਹ ਵਿੱਚ 3.50 ਲੱਖ ਰੁਪਏ ਦੇ ਦਿੱਤੇ ਗਏ ।

ਵਿਜੀਲੈਂਸ ਅਨੁਸਾਰ ਪੋਪਲੀ ਵੱਲੋਂ ਇਸ ਤੋਂ ਬਾਅਦ ਬਕਾਇਆ 3.50 ਲੱਖ ਰੁਪਏ ਮੰਗਣ ਜਾਣ ਲੱਗੇ। ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਦੀ ਕਾਲ ਰਿਕਾਰਡ ਕਰ ਲਈ। ਬਾਅਦ ਵਿੱਚ ਇਸ ਨੂੰ ਮੁੱਖ ਮੰਤਰੀ ਦੀ ਐਂਟੀ ਕ੍ਰਪਸ਼ਨ ਹੈਲਪਲਾਈਨ ’ਤੇ ਭੇਜ ਦਿੱਤਾ । ਮਾਮਲਾ ਠੀਕ ਹੋਣ ‘ਤੇ ਵਿਜੀਲੈਂਸ ਨੇ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ 20 ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆ। ਉਸ ਦੇ ਸਾਥੀ ਮੁਲਜ਼ਮ ਸੰਜੀਵ ਵਾਟਸ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Comment here

Verified by MonsterInsights