Site icon SMZ NEWS

ਬਾਜਵਾ ਨੇ ਰਾਹੁਲ ਗਾਂਧੀ ‘ਤੇ ED ਦੀ ਕਾਰਵਾਈ ਦੀ ਕੀਤੀ ਨਿੰਦਾ, ਕਿਹਾ-‘ਅਜਿਹੀਆਂ ਚਾਲਾਂ ਤੋਂ ਨਿਰਾਸ਼ ਨਹੀਂ ਹੋਵਾਂਗੇ’

ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਚਾਅ ਵਿਚ ਅੱਗੇ ਆਏ ਹਨ। ਉਨ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਹੁਲ ਗਾਂਧੀ ‘ਤੇ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ ਅਸੀਂ ਅਜਿਹੀਆਂ ਚਾਲਾਂ ਤੋਂ ਨਿਰਾਸ਼ ਨਹੀਂ ਹੋਵਾਂਗੇ, ਸਗੋਂ ਜ਼ੋਰਦਾਰ ਢੰਗ ਨਾਲ ਬਾਹਰ ਆਵਾਂਗੇ ਤੇ ਇਸਦਾ ਮੁਕਾਬਲਾ ਕਰਾਂਗੇ’।

ਦੱਸ ਦੇਈਏ ਕਿ ਨੈਸ਼ਨਲ ਹੇਰਾਲਡ ਕੇਸ ਵਿਚ ਪੁੱਛਗਿਛ ਲਈ ਰਾਹੁਲ ਗਾਂਧੀ ਈਡੀ ਦੇ ਦਫਤਰ ਪਹੁੰਚੇ ਸਨ। ਉਨ੍ਹਾਂ ਤੋਂ ਲਗਭਗ ਸਾਢੇ 8 ਘੰਟੇ ਸਵਾਲ-ਜਵਾਬ ਕੀਤੇ ਗਏ। ਫਿਰ ਰਾਹੁਲ ਉਥੋਂ ਚਲੇ ਗਏ ਪਰ ਸਵਾਲ- ਜਵਾਬ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਵਾਲਾ ਹੈ। ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਈਡੀ ਸਾਹਮਣੇ ਪੇਸ਼ ਹੋਣਾ ਪਵੇਗਾ।

Exit mobile version