Site icon SMZ NEWS

ਮੂਸੇਵਾਲਾ ਕਤਲਕਾਂਡ : ਵਿਦੇਸ਼ਾਂ ‘ਚ ਬੈਠੇ ਆਕਿਆਂ ਨਾਲ ਗੱਲ ਕਰਕੇ ਮਰਡਰ ਪਲਾਨ ਕਰਦੇ ਨੇ ਬਿਸ਼ਨੋਈ ਗੈਂਗ ਦੇ ਸ਼ੂਟਰ

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਸੌਰਵ ਮਹਾਕਾਲ ਨੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਸੂਤਰਾਂ ਮੁਤਾਬਕ ਉਸ ਨੇ ਕਿਹਾ ਹੈ ਕਿ ਗੈਂਗਸਟਰ ਵਿਕਰਮ ਬਰਾੜ ਲਈ ਹੀ ਕੰਮ ਕਰਦਾ ਸੀ।

ਵਿਕਰਮ ਸਿਗਨਲ ਐਪ ਰਾਹੀਂ ਮਹਾਕਾਲ ਨਾਲ ਗੱਲਬਾਤ ਕਰਦਾ ਸੀ। ਸੌਰਵ ਉਰਫ ਮਹਾਕਾਲ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਵਿਕਰਮ ਬਰਾੜ ਨੇ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਪਲਾਨਿੰਗ 7 ਦਿਨ ਪਹਿਲਾਂ ਸੌਰਵ ਉਰਫ ਮਹਾਕਾਲ ਨੂੰ ਦੱਸੀ ਸੀ। ਮਹਾਕਾਲ ਨੇ ਖੁਲਾਸਾ ਕੀਤਾ ਹੈ ਕਿ ਵਿਕਰਮ ਬਰਾੜ ਨੂੰ ਗੋਲਡੀ ਬਰਾੜ ਤੋਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਅਤੇ ਪਲਾਨਿੰਗ ਬਾਰੇ ਜਾਣਕਾਰੀ ਮਿਲੀ ਸੀ।

Big revelation from saurabh

ਮਹਾਕਾਲ ਨੇ ਦੱਸਿਆ ਕਿ ਉਹ ਅਤੇ ਸੰਤੋਸ਼ ਜਾਧਵ ਵਿਕਰਮ ਬਰਾੜ ਦੇ ਸਿੱਧੇ ਸੰਪਰਕ ਵਿੱਚ ਸਨ। ਉਸ ਨੇ ਦੱਸਿਆ ਕਿ ਬਿਸ਼ਨੋਈ ਗੈਂਗ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਡਿਜੀਟਲ ਤਰੀਕੇ ਨਾਲ ਪੈਸੇ ਦਿੰਦਾ ਸੀ।

ਸੌਰਵ ਉਰਫ ਮਹਾਕਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਦੋ ਮਹੀਨੇ ਪਹਿਲਾਂ ਅਪਰੈਲ ਦੇ ਅਖੀਰ ਵਿੱਚ ਸਿੱਧੂ ਮੂਸੇਵਾਲਾ ਦੀ ਰੇਕੀ ਦਾ ਕੰਮ ਖਤਮ ਕਰਕੇ ਵਾਪਸ ਆਇਆ ਸੀ। ਕੇਕੜਾ ਉਸ ਦੇ ਸੰਪਰਕ ਵਿਚ ਸੀ। ਕ੍ਰਾਈਮ ਬ੍ਰਾਂਚ ਮੁਤਾਬਕ ਸੌਰਵ ਉਰਫ ਮਹਾਕਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਕੋਲੋਂ ਇਕ ਮੋਬਾਈਲ ਫੋਨ ਮਿਲਿਆ ਹੈ।

ਇਸ ਦਾ ਡੰਪ ਡਾਟਾ ਕੱਢਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਣੇ ਕ੍ਰਾਈਮ ਬ੍ਰਾਂਚ ਦੀਆਂ 6 ਟੀਮਾਂ ਦਿੱਲੀ, ਯੂਪੀ, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਗੁਜਰਾਤ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਸੰਤੋਸ਼ ਜਾਧਵ ਦੀ ਭਾਲ ਕਰ ਰਹੀਆਂ ਹਨ।

ਸੌਰਵ ਉਰਫ ਮਹਾਕਾਲ ਦੇ ਬਿਆਨ ਤੋਂ ਜਾਂਚ ਏਜੰਸੀਆਂ ਨੂੰ ਅਹਿਮ ਜਾਣਕਾਰੀ ਮਿਲੀ ਹੈ। ਉਸ ਨੇ ਦੱਸਿਆ ਕਿ ਗੋਲਡੀ ਬਰਾੜ, ਵਿਕਰਮ ਬਰਾੜ, ਬਿਸ਼ਨੋਈ ਗੈਂਗ ਸਿਗਨਲ ਐਪ ਰਾਹੀਂ ਗੱਲ ਕਰਦੇ ਸਨ। ਗੋਲਡੀ ਬਰਾੜ, ਵਿਕਰਮ ਬਰਾੜ ਅਤੇ ਬਿਸ਼ਨੋਈ ਸਿਗਨਲ ਐਪ ਰਾਹੀਂ ਆਪਣੇ ਸ਼ੂਟਰਾਂ ਨਾਲ ਅਤੇ ਆਪ੍ਰੇਟਰਾਂ ਨਾਲ ਆਪ੍ਰੇਟ ਕਰਦੇ ਹਨ। ਇਹ ਲੋਕ ਇੱਕ-ਦੂਜੇ ਨਾਲ ਗੱਲਬਾਤ ਕਰਨ ਲਈ ਕੋਡਵਰਡਸ ਦੀ ਵਰਤੋਂ ਕਰਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਜਾਂਚ ਏਜੰਸੀਆਂ ਵੱਲੋਂ ਗੋਲਡੀ ਬਰਾੜ ਇਸ ਸਮੇਂ ਕੈਨੇਡਾ ਵਿੱਚ ਹੈ ਅਤੇ ਵਿਕਰਮ ਬਰਾੜ ਆਸਟਰੀਆ ਵਿੱਚ ਹੈ। ਇਨ੍ਹਾਂ ਦੋਵਾਂ ਨੇ ਵਿਦੇਸ਼ ‘ਚ ਬੈਠ ਕੇ ਇੰਸਟਾਗ੍ਰਾਮ ‘ਤੇ ਦਰਜਨਾਂ ਫਰਜ਼ੀ ਪ੍ਰੋਫਾਈਲ ਬਣਾਏ ਹਨ। ਜਾਣਕਾਰੀ ਮੁਤਾਬਕ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੇ ਵੱਖ-ਵੱਖ ਪੇਮੈਂਟ ਐਪਸ ਤੋਂ ਅੰਤਰਰਾਸ਼ਟਰੀ ਨੰਬਰ ਖਰੀਦੇ ਹਨ ਅਤੇ ਸਿਗਨਲ ਐਪ ਰਾਹੀਂ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਸ਼ੂਟਰਾਂ ਅਤੇ ਬਿਸ਼ਨੋਈ ਗੈਂਗ ਦੇ ਲੋਕਾਂ ਨਾਲ ਜੁੜਦੇ ਹਨ।

ਸੌਰਵ ਉਰਫ ਮਹਾਕਾਲ ਨੇ ਦੱਸਿਆ ਕਿ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਸਿਗਨਲ ਐਪ ਤੋਂ ਬਿਸ਼ਨੋਈ ਗੈਂਗ ਦੇ ਲੋਕਾਂ ਨੂੰ ਲਾਰੈਂਸ ਬਿਸ਼ਨੋਈ ਦਾ ਮੈਸੇਜ ਦਿੰਦੇ ਹਨ, ਲਾਰੈਂਸ ਬਿਸ਼ਨੋਈ ਗੈਂਗ ਲਈ ਹਾਇਰਿੰਗ ਤੇ ਟਾਰਗੇਟ ਤੈਅ ਕਰਦੇ ਹਨ। ਇਸ ਤਰ੍ਹਾਂ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਵਿਦੇਸ਼ਾਂ ‘ਚ ਬੈਠ ਕੇ ਐਕਸਟਾਰਸ਼ਨ ਤੇ ਸੁਪਾਰੀ ਕਿਲਿੰਗ ਕਰਵਾ ਰਹੇ ਹਨ।

ਮਹਾਕਾਲ ਨੇ ਖੁਲਾਸਾ ਕੀਤਾ ਹੈ ਕਿ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੇ ਦਰਜਨ ਤੋਂ ਵੱਧ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾਏ ਹਨ। ਉਹ ਕਿਸੇ ਦੀ ਵਿੱਚ ਨਾ ਆਉਣ ਆਏ ਇਸ ਲਈ ਹਰ ਇੱਕ ਸ਼ੂਟਰ ਨੂੰ ਸਿਗਨਲ ਐਪ ਰਾਹੀਂ ਗੱਲਬਾਤ ਦੌਰਾਨ ਹੀ ਦੱਸ ਦਿੱਤਾ ਜਾਂਦਾ ਹੈ ਕਿ ਅਗਲੀ ਵਾਰ ਕਿਸ ਫੇਕ ਇੰਸਟਾਗ੍ਰਾਮ ਆਈਡੀ ਤੋਂ ਕਮਿਊਨਿਕੇਟ ਕੀਤਾ ਜਾਏਗਾ। ਸ਼ੂਟਰਸ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਕਮਿਊਨੀਕੇਸ਼ਨ ਵੇਲੇ ਸ਼ੂਟਰਸ ਅਤੇ ਗੋਲਡੀ ਬਰਾੜ ਦੇ ਕਲ ਇੱਕ ਕੋਡ ਹੋਵੇਗਾ। ਦੋਵੇਂ ਲੋਕ ਜਦੋਂ ਉਹ ਕੋਡ ਕਮਿਊਨੀਕੇਟ ਕਰਨਗੇ ਤੇ ਮੈਚ ਹੋਣਗੇ ਉਦੋਂ ਹੀ ਇਹ ਕਨਫਰਮ ਹੋ ਸਕੇਗਾ ਕਿ ਸਾਹਮਣੇ ਵਾਲਾ ਕੋਈ ਹੋਰ ਨਹੀਂ ਸਗੋਂ ਗੋਲਡੀ ਬਰਾੜ ਵਿਕਰਮ ਬਰਾੜ ਜਾਂ ਸ਼ੂਟਰ ਹੈ।

Exit mobile version