ਡਾਲਰ ਦੇ ਮੁਕਾਬਲੇ ਰੁਪਇਆ ਹਰ ਦਿਨ ਗਿਰਾਵਟ ਦਾ ਨਵਾਂ ਰਿਕਾਰਡ ਬਣਾ ਰਿਹਾ ਹੈ । ਸ਼ੁੱਕਰਵਾਰ ਨੂੰ ਮੁਦਰਾ ਬਾਜ਼ਾਰ ਵਿੱਚ ਰੁਪਇਆ ਇੱਕ ਵਾਰ ਫਿਰ ਆਪਣੇ ਰਿਕਾਰਡ ਹੇਠਲੇ ਪੱਧਰ ‘ਤੇ ਆ ਗਿਆ ਹੈ। ਸ਼ੁੱਕਰਵਾਰ ਸਵੇਰੇ ਰੁਪਇਆ 8 ਪੈਸੇ ਦੀ ਗਿਰਾਵਟ ਨਾਲ 77.82 ਰੁਪਏ ‘ਤੇ ਜਾ ਡਿੱਗਿਆ । ਵੀਰਵਾਰ ਨੂੰ ਰੁਪਇਆ ਇੱਕ ਡਾਲਰ ਦੇ ਮੁਕਾਬਲੇ 77.74 ਦੇ ਲੈਵਲ ‘ਤੇ ਬੰਦ ਹੋਇਆ ਸੀ ।
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਤੇ ਸ਼ੇਅਰ ਬਾਜ਼ਾਰਾਂ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਕਾਰਨ ਰੁਪਏ ਵਿੱਚ ਇਹ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਖਾਸ ਤੌਰ ‘ਤੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਤੋਂ ਬਾਅਦ ਡਾਲਰ ਦੇ ਮੁਕਾਬਲੇ ਰੁਪਇਆ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਵਿਦੇਸ਼ੀ ਨਿਵੇਸ਼ਕਾਂ ਵੱਲੋਂਗਲੋਬਲ ਅਸਥਿਰਤਾ ਕਾਰਨ ਆਪਣਾ ਨਿਵੇਸ਼ ਵਾਪਸ ਕੱਢਣ ਦੇ ਚੱਲਦਿਆਂ ਡਾਲਰ ਦੇ ਮੁਕਾਬਲੇ ਰੁਪਇਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 77.82 ਰੁਪਏ ‘ਤੇ ਜਾ ਡਿੱਗਿਆ। ਕਿਉਂਕਿ ਵਿਦੇਸ਼ੀ ਨਿਵੇਸ਼ਕਾਂ ਵੱਲੋਂਗਲੋਬਲ ਅਸਥਿਰਤਾ ਕਾਰਨ ਆਪਣਾ ਨਿਵੇਸ਼ ਵਾਪਸ ਲੈ ਲਿਆ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਵੱਡਾ ਐਲਾਨ, 15 ਜੂਨ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਵੋਲਵੋ ਬੱਸਾਂ
ਦੱਸ ਦੇਈਏ ਕਿ 23 ਫਰਵਰੀ 2022 ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰੁਪਇਆ ਡਾਲਰ ਦੇ ਮੁਕਾਬਲੇ 74.62 ਰੁਪਏ ‘ਤੇ ਸੀ, ਜੋ ਡਿੱਗ ਕੇ 10 ਜੂਨ 2022 ਨੂੰ 77.82 ਰੁਪਏ ‘ਤੇ ਆ ਗਿਆ ਹੈ । ਰੁਪਏ ਦੀ ਗਿਰਾਵਟ ਨੂੰ ਰੋਕਣ ਲਈ RBI ਵੱਲੋਂ ਕਈ ਨਵੇਂ ਕਦਮ ਚੁੱਕੇ ਗਏ ਹਨ। ਆਰਬੀਆਈ ਨੇ ਡਾਲਰ ਵੇਚੇ ਹਨ । ਪਰ ਵਿਦੇਸ਼ੀ ਨਿਵੇਸ਼ਕ ਲਗਾਤਾਰ ਭਾਰਤੀ ਸ਼ੇਅਰ ਬਾਜ਼ਾਰ ਵਿੱਚੋਂ ਨਿਵੇਸ਼ ਕੱਢ ਰਹੇ ਹਨ, ਜਿਸ ਕਾਰਨ ਰੁਪਇਆ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੁੰਦਾ ਜਾ ਰਿਹਾ ਹੈ।
ਜੇਕਰ ਰੁਪਏ ‘ਤੇ ਕਾਬੂ ਨਾ ਪਾਇਆ ਗਿਆ ਤਾਂ ਰੁਪਏ ਵਿੱਚ ਗਿਰਾਵਟ ਕਾਰਨ ਮਹਿੰਗਾਈ ਦੀ ਮਾਰ ਲੋਕਾਂ ‘ਤੇ ਹੋਰ ਪੈ ਸਕਦੀ ਹੈ। ਅਜਿਹੇ ਵਿੱਚ ਕੰਪਨੀਆਂ ਸਿੱਧੇ ਤੌਰ ‘ਤੇ ਆਮ ਲੋਕਾਂ ‘ਤੇ ਬੋਝ ਪਾਉਣਗੀਆਂ । ਕਈ ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਰੁਪਇਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਕੇ 80 ਰੁਪਏ ਪ੍ਰਤੀ ਡਾਲਰ ਤੱਕ ਡਿੱਗ ਸਕਦਾ ਹੈ।