ਪਾਕਿਸਤਾਨ ਦੇ ਬਲੋਚਿਸਤਾਨ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇੱਕ ਯਾਤਰੀ ਵੈਨ ਖੱਡ ਵਿਚ ਡਿੱਗ ਗਈ ਜਿਸ ਨਾਲ 22 ਯਾਤਰੀਆਂ ਦੀ ਦਰਦਨਾਕ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਹਾਦਸਾ 1572 ਮੀਟਰ ਦੀ ਉਚਾਈ ‘ਤੇ ਹੋਇਆ।
ਜਾਣਕਾਰੀ ਮੁਤਾਬਕ ਗੱਡੀ ਦਾ ਡਰਾਈਵਰ ਮੋੜ ‘ਤੇ ਗੱਡੀ ਨੂੰ ਸੰਭਾਲ ਨਹੀਂ ਸਕਿਆ ਤੇ ਵੈਨ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ। ਘਟਨਾ ‘ਚ ਇੱਕ ਬੱਚੇ ਸਣੇ 22 ਲੋਕਾਂ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨਰ ਹਾਫਿਜ਼ ਮੁਹੰਮਦ ਕਾਸਿਮ ਨੇ ਦੱਸਿਆ ਕਿ ਯਾਤਰੀ ਬੱਸ ਜੌਬ ਤੋਂ ਲੋਰਾਲੀਆ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਵਾਹਨ ਅਖ਼ਤਰਜ਼ਈ ਨੇੜੇ ਪਹਾੜੀ ਦੀ ਚੋਟੀ ਤੋਂ ਡਿੱਗ ਗਈ। ਅਸੀਂ ਹੁਣ ਤੱਕ 10 ਲਾਸ਼ਾਂ ਬਰਾਮਦ ਕਰ ਲਈਆਂ ਹਨ ਕਿਉਂਕਿ ਪਹਾੜਾਂ ਵਿੱਚ ਡੂੰਘੀ ਖੱਡ ਹੋਣ ਕਾਰਨ ਬਚਾਅ ਕਾਰਜ ਮੁਸ਼ਕਲ ਆ ਰਹੀ ਹੈ।
Comment here