Site icon SMZ NEWS

ਪੱਗ-ਕਿਰਪਾਣ ਪਾ ਕੇ ਫੈਸ਼ਨ ਸ਼ੋਅ ‘ਚ ਉਤਰੀਆਂ ਮਾਡਲਸ, ਸ਼੍ਰੋਮਣੀ ਕਮੇਟੀ ਨੇ ਕੀਤੀ ਕਾਰਵਾਈ ਦੀ ਮੰਗ

ਦਿੱਲੀ ਵਿੱਚ ਫੈਸ਼ਨ ਸ਼ੋਅ ਦੌਰਾਨ ਸਿੱਖ ਪਹਿਰਾਵੇ ਵਿੱਚ ਮਾਡਲਾਂ ਵੱਲੋਂ ਰੈਂਪ ’ਤੇ ਚੱਲਣ ਦੀ ਘਟਨਾ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਨਿਖੇਧੀ ਕਰਦਿਆਂ ਪ੍ਰਦਰਸ਼ਨ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

models wear turban

ਜ਼ਿਕਰਯੋਗ ਹੈ ਕਿ ਇੱਕ ਵੀਡੀਓ ਸ਼੍ਰੋਮਣੀ ਕਮੇਟੀ ਤੱਕ ਪਹੁੰਚੀ, ਜਿਸ ਵਿੱਚ ਕੁਝ ਮਾਡਲ ਪੰਜ ਕਕਾਰਾਂ (ਸਿੱਖ ਪਹਿਰਾਵੇ- ਕਿਰਪਾਨ, ਕੇਸ, ਕੰਗਾ, ਕਛਹਿਰਾ ਤੇ ਕੜਾ) ਪਹਿਨ ਕੇ ਰੈਂਪ ‘ਤੇ ਚਲਦੀਆਂ ਦਿਖਾਈ ਦਿੱਤੀਆਂ। ਵੀਡੀਓ ‘ਚ ਮਾਡਲਾਂ ਨੇ ਸਿਰ ‘ਤੇ ਪੱਗਾਂ ਬੰਨ੍ਹੀਆਂ ਹੋਈਆਂ ਹਨ ਅਤੇ ਕਿਰਪਾਨ ਵੀ ਪਾਈ ਹੋਈ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਕਕਾਰ ਸਿੱਖ ਪਹਿਰਾਵੇ ਦਾ ਹਿੱਸਾ ਹੈ। ਇਨ੍ਹਾਂ ਨੂੰ ਪਹਿਨਣ ਦੀ ਇੱਕ ਮਰਿਆਦਾ ਹੁੰਦੀ ਹੁੰਦੀ ਹੈ, ਪਰ ਇਨ੍ਹਾਂ ਨੂੰ ਗਲਤ ਢੰਗ ਨਾਲ ਪਹਿਨ ਕੇ ਸਿੱਖਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਫੈਸ਼ਨ ਸ਼ੋਅ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਰਕਾਰ ‘ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਵਾਰ-ਵਾਰ ਸਾਹਮਣੇ ਆ ਰਹੇ ਮਾਮਲਿਆਂ ‘ਚ ਸਰਕਾਰਾਂ ਕੋਈ ਸਖਤ ਕਦਮ ਨਹੀਂ ਉਠਾ ਰਹੀ।

Exit mobile version