bollywoodNationNewsWorld

ਮੰਗੇਤਰ ਨੂੰ ਗ੍ਰਿਫਤਾਰ ਕਰਨ ਵਾਲੀ ‘ਲੇਡੀ ਸਿੰਘਮ’ ਵੀ ਸਲਾਖਾਂ ਪਿੱਛੇ, ਠੱਗੀਆਂ ਕਰ ਕੀਤਾ ਸੀ ਗ੍ਰਿਫਤਾਰੀ ਦਾ ਨਾਟਕ

ਆਸਾਮ ਪੁਲਸ ਨੇ ਨੌਕਰੀ ਦੇ ਨਾਂ ‘ਤੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਸਬ-ਇੰਸਪੈਕਟਰ ਜੂਨਮਣੀ ਰਾਭਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਜੂਨਮਣੀ ਨੇ ਆਪਣੇ ਮੰਗੇਤਰ ਨਾਲ ਮਿਲ ਕੇ ਓ.ਐਨ.ਜੀ.ਸੀ. ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਕੀਤੀ।

inspector who arrested
inspector who arrested

ਦੋਸ਼ਾਂ ਤੋਂ ਬਚਣ ਅਤੇ ਆਪਣਾ ਅਕਸ ਚਮਕਾਉਣ ਲਈ, ਜੂਨਮਣੀ ਨੇ ਐਫਆਈਆਰ ਦਰਜ ਕਰਵਾ ਕੇ ਧੋਖਾਧੜੀ ਦੇ ਦੋਸ਼ਾਂ ਵਿੱਚ ਆਪਣੇ ਮੰਗੇਤਰ ਨੂੰ ਗ੍ਰਿਫਤਾਰ ਕਰ ਲਿਆ। ਪਰ ਸਾਰਾ ਮਾਮਲਾ ਬੇਨਕਾਬ ਹੋਣ ਤੋਂ ਬਾਅਦ ਪੁਲਿਸ ਨੇ ਜੁਨਮਣੀ ਰਾਭਾ ਨੂੰ ਗ੍ਰਿਫਤਾਰ ਕਰ ਲਿਆ।

inspector who arrested
inspector who arrested

ਜੂਨਮਣੀ ਰਾਭਾ ਨਗਾਓਂ ਜ਼ਿਲ੍ਹੇ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਸਨ। ਰਾਭਾ ਨੇ ਆਪਣੇ ਮੰਗੇਤਰ ਰਾਣਾ ਪਰਾਗ ਨੂੰ ਨੌਕਰੀ ਦੇ ਨਾਂ ‘ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਦੋਵਾਂ ਨੇ ਪਿਛਲੇ ਸਾਲ ਅਕਤੂਬਰ ‘ਚ ਮੰਗਣੀ ਕੀਤੀ ਸੀ। ਮੁਲਜ਼ਮ ਰਾਣਾ ਪਰਾਗ ਓ.ਐੱਨ.ਜੀ.ਸੀ. ਵਿੱਚ ਨੌਕਰੀ ਦਿਵਾਉਣ ਦੇ ਨਾਂ ’ਤੇ ਲੋਕਾਂ ਨੂੰ ਠੱਗਦਾ ਸੀ।

inspector who arrested
inspector who arrested

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਸਬ-ਇੰਸਪੈਕਟਰ ਜੂਨਮਣੀ ਰਾਭਾ ਦੇ ਮੰਗੇਤਰ ਦੇ ਘਰੋਂ 11 ਜਾਅਲੀ ਮੋਹਰਾਂ ਅਤੇ ਪਛਾਣ ਪੱਤਰਾਂ ਸਮੇਤ ਕਈ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਮਾਮਲੇ ‘ਚ ਰਾਭਾ ਦੀ ਮਿਲੀਭੁਗਤ ਤੋਂ ਬਾਅਦ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਗਈ ਅਤੇ ਬਾਅਦ ‘ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਜੁਨਮਣੀ ਰਾਭਾ ਦੇ ਬੈਂਕ ਖਾਤਿਆਂ ਵਿੱਚ 20 ਲੱਖ ਤੋਂ ਵੱਧ ਦੀ ਰਕਮ ਜਮ੍ਹਾਂ ਹੋਈ ਸੀ। ਇਹ ਰਕਮ ਅਣਪਛਾਤੇ ਵਿਅਕਤੀਆਂ ਵੱਲੋਂ ਜਮ੍ਹਾਂ ਕਰਵਾਈ ਗਈ ਸੀ ਅਤੇ ਜੂਨਮਣੀ ਰਾਭਾ ਇਸ ਦਾ ਹਿਸਾਬ ਨਹੀਂ ਦੇ ਸਕੀ ਅਤੇ ਇਸ ਧੋਖਾਧੜੀ ਦੇ ਮਾਮਲੇ ਵਿੱਚ ਫਸ ਗਈ।

Comment here

Verified by MonsterInsights