Indian PoliticsNationNewsPunjab newsWorld

ਸੌਰਵ ਗਾਂਗੁਲੀ ਦਾ ਟਵੀਟ-‘ਕੁਝ ਨਵਾਂ ਕਰਨ ਜਾ ਰਿਹਾ ਹਾਂ, ਜਿਸ ਨਾਲ ਸ਼ਾਇਦ ਬਹੁਤ ਸਾਰੇ ਲੋਕਾਂ ਦੀ ਮਦਦ ਹੋਵੇਗੀ ‘

ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਲੈ ਕੇ ਨਵੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ ਹਨ। ਚਰਚਾ ਹੈ ਕਿ ਸੌਰਵ ਬੀਸੀਸੀਆਈ ਪ੍ਰਧਾਨ ਅਹੁਦਾ ਛੱਡ ਸਕਦੇ ਹਨ। ਇਹ ਅਟਕਲਾਂ ਸੌਰਵ ਦੀ ਇੱਕ ਟਵਿੱਟਰ ਪੋਸਟ ਦੇ ਬਾਅਦ ਲਗਾਈ ਜਾ ਰਹੀ ਹੈ ।

ਪੋਸਟ ਵਿਚ ਉਨ੍ਹਾਂ ਨੇ ਲਿਖਿਆ ਹੈ ‘ ਸਾਲ 2022 ਕ੍ਰਿਕਟ ਵਿਚ ਮੇਰਾ 30ਵਾਂ ਸਾਲ ਹੈ। ਮੈਂ 1992 ਵਿਚ ਖੇਡਣਾ ਸ਼ੁਰੂ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਸਭ ਤੋਂ ਅਹਿਮ ਇਸ ਨੇ ਮੈਨੂੰ ਤੁਹਾਡੇ ਲੋਕਾਂ ਦਾ ਸਮਰਥਨ ਦਿੱਤਾ ਹੈ। ਮੈਂ ਹਰ ਵਿਅਕਤੀ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਮੇਰੇ ਇਸ ਸਫਰ ਦਾ ਹਿੱਸਾ ਹੇ। ਮੇਰਾ ਸਾਥ ਦਿੱਤਾ ਤੇ ਜਿਥੇ ਅੱਜ ਮੈਂ ਹਾਂ ਉਥੇ ਤੱਕ ਪਹੁੰਚਣ ਵਿਚ ਮੇਰੀ ਮਦਦ ਕੀਤੀ। ਅੱਜ ਮੈਂ ਕੁਝ ਅਜਿਹਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹਾਂ, ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਬਹੁਤ ਸਾਰੇ ਲੋਕਾਂ ਦੀ ਮਦਦ ਕਰੇਗਾ। ਮੈਨੂੰ ਆਸ ਹੈ ਕਿ ਮੇਰੇ ਜੀਵਨ ਦੇ ਇਸ ਅਧਿਆਏ ਵਿਚ ਪ੍ਰਵੇਸ਼ ਕਰਦੇ ਹੀ ਤੁਸੀਂ ਸਮਰਥਨ ਜਾਰੀ ਰੱਖੋਗੇ।’

ਸੌਰਵ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਅਸਤੀਫੇ ਦੀ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਬਾਰੇ ਅਜੇ ਕਿਤੇ ਵੀ ਆਫੀਸ਼ੀਅਲ ਐਲਾਨ ਨਹੀਂ ਹਇਆ ਹੈ। ਹਾਲ ਹੀ ‘ਚ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿਚ ਸੰਸਕ੍ਰਿਤ ਮੰਤਰਾਲੇ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੌਰਵ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਸੌਰਵ ਦੇ ਘਰ ਪਹੁੰਚੇ ਸਨ ਅਤੇ ਉਥੇ ਦੋਵਾਂ ਨਾਲ ਡਿਨਰ ਵੀ ਕੀਤਾ।

Comment here

Verified by MonsterInsights