Site icon SMZ NEWS

ਬੱਸ ਲੁੱਟਣ ਦੀ ਕੋਸ਼ਿਸ਼ ‘ਤੇ ਵੜਿੰਗ ਤੇ ਕੈਪਟਨ ਦਾ ਮਾਨ ਸਰਕਾਰ ‘ਤੇ ਨਿਸ਼ਾਨਾ, ਕਿਹਾ- ‘ਪੰਜਾਬ ‘ਚ ਜੰਗਲ ਰਾਜ’

ਲੁਧਿਆਣਾ ਵਿੱਚ ਅੱਜ ਸਵੇਰੇ 8.30 ਵਜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਸਰਕਾਰੀ ਬੱਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਲਾਡੋਵਾਲ ਟੋਲ ਪਲਾਜ਼ਾ ਨੇੜੇ ਬਦਮਾਸ਼ਾਂ ਨੇ ਸਰਕਾਰੀ ਬੱਸ ਨੂੰ ਘੇਰ ਲਿਆ ਅਤੇ ਬੱਸ ਦੇ ਕੰਡਕਟਰ ਦੀ ਵੀ ਕੁੱਟਮਾਰ ਕੀਤੀ ਪਰ ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਬਦਮਾਸ਼ਾਂ ਨੂੰ ਭਜਾ ਦਿੱਤਾ।

ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਖਰਾਬ ਹੋਈ ਸਥਿਤੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਕਾਰਨ ਅਰਾਜਕਤਾ ਦਾ ਮਾਹੌਲ ਹੈ। ਲੁਧਿਆਣਾ-ਜਲੰਧਰ ਹਾਈਵੇਅ ‘ਤੇ ਅੱਜ ਦਿਨ ਦਿਹਾੜੇ ਇੱਕ ਬੱਸ ਨੂੰ ਅਗਵਾ ਕਰਕੇ ਬੰਦੂਕ ਦੀ ਨੋਕ ‘ਤੇ ਸਵਾਰੀਆਂ ਨੂੰ ਲੁੱਟ ਲਿਆ ਗਿਆ। ਜਿੱਥੇ ਆਮ ਆਦਮੀ ਦਹਿਸ਼ਤ ਵਿਚ ਹੈ, ਉੱਥੇ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਪੰਜਾਬ ਵਿਚ ਜੰਗਲ ਰਾਜ ਹੈ।’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਮਾਹੌਲ ਖਰਾਬ ਹੈ। ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ‘”ਪੰਜਾਬ ਵਿੱਚ ਜੰਗਲ ਰਾਜ! ਪਿਛਲੇ 2 ਦਿਨਾਂ ਵਿੱਚ 9 ਕਤਲ। ਅੱਜ ਲੁਧਿਆਣਾ ਨੇੜੇ ਦਿਨ-ਦਿਹਾੜੇ ਇੱਕ ਬਿਜ਼ੀ ਹਾਈਵੇਅ ‘ਤੇ ਹਥਿਆਰਬੰਦ ਲੁਟੇਰਿਆਂ ਨੇ ਇੱਕ ਬੱਸ ਨੂੰ ਅਗਵਾ ਕਰਕੇ ਲੁੱਟ ਲਿਆ। ਭਗਵੰਤ ਮਾਨ ਦੀ ਸਰਕਾਰ ਤਬਾਹਕੁੰਨ ਸਾਬਤ ਹੋ ਰਹੀ ਹੈ। ਪੰਜਾਬ ਭਰ ਵਿੱਚ ਡਰ ਦਾ ਮਾਹੌਲ ਹੈ।”

Exit mobile version