Indian PoliticsNationNewsPunjab newsWorld

ਮੂਸੇਵਾਲਾ ਕਤਲਕਾਂਡ ‘ਤੇ ਬੋਲੇ ਸੁਖਬੀਰ, ‘ਮਾਨ ਸਰਕਾਰ ਦੀ ਝੂਠੀ ਚੌਧਰ ਵਿਖਾਉਣ ਕਰਕੇ ਹੋਇਆ ਇਹ ਕੰਮ’

ਸਿੱਧੂ ਮੂਸੇਵਾਲਾ ਦੇ ਕਤਲ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੰਜਾਬ ਭਾਜਪਾ ਦੇ ਵਫ਼ਦ ਨੇ ਵੱਖਰੇ ਤੌਰ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਪੰਜਾਬ ਸਰਕਾਰ ਗਲਤ ਫੈਸਲੇ ਨਾ ਲੈਂਦੀ ਤਾਂ ਉਹ ਜਿਊਂਦਾ ਹੁੰਦਾ। ਪੁਲਿਸ ਵਿੱਚ ਸਕਿਓਰਿਟੀ ਥ੍ਰੇਟ ਪ੍ਰੋਟੈਕਸ਼ਨ ਕਮੇਟੀ ਹੈ, ਜੋ ਸਮੀਖਿਆ ਕਰਦੀ ਹੈ, ਪਰ ਸੀ.ਐੱਮ. ਨੇ ਖੁਦ ਹੁਕਮ ਦੇ ਕੇ ਸੁਰੱਖਿਆ ਖਤਮ ਕਰ ਦਿੱਤੀ।

sukhbir on moosewala
sukhbir on moosewala

‘ਆਪ’ ਦੇ ਮੀਡੀਆ ਇੰਚਾਰਜ ਨੇ ਮੋਬਾਈਲ ਤੋਂ ਸਾਰੇ ਲੋਕਾਂ ਦੇ ਨਾਮ ਅਤੇ ਵੇਰਵੇ ਭੇਜੇ। ਸੂਚੀ ‘ਆਪ’ ਦੇ ਪੋਰਟਲ ‘ਤੇ ਜਾਰੀ ਕੀਤੀ ਗਈ ਹੈ। ਝੂਠੀ ਚੌਧਰ ਵਿਖਾਉਣ ਲਈ ਇਹ ਕੰਮ ਕੀਤਾ।

ਉਨ੍ਹਾਂ ਕਿਹਾ ਕਿ ਸਿੱਧੂ ਦੇ ਕਤਲ ਲਈ ਭੰਗਵਤ ਮਾਨ ਜ਼ਿੰਮੇਵਾਰ ਹੈ, ਇਸ ‘ਤੇ ਚਰਚਾ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਸੁਰੱਖਿਆ ਦਾ ਜਾਇਜ਼ਾ ਲਿਆ, ਉਨ੍ਹਾਂ ‘ਤੇ ਵੀ ਮਾਮਲਾ ਦਰਜ ਕੀਤਾ ਜਾਵੇ। ਇਸ ਸਰਕਾਰ ਵਿੱਚ ਮੋਹਾਲੀ ਪੁਲਿਸ ਹੈੱਡਕੁਆਰਟਰ ਉੱਤੇ ਆਰਪੀਜੀ ਹਮਲਾ ਹੋਇਆ, ਹਿੰਦੂ ਸਿੱਖ ਦੰਗੇ ਹੋਏ। ਇਸ ਦੀ ਜਾਂਚ ਦੀ ਜ਼ਿੰਮੇਵਾਰੀ ਤੁਰੰਤ NIA ਨੂੰ ਸੌਂਪੀ ਜਾਵੇ। ਅਪਰਾਧ ਵਿੱਚ ਏਕੇ 47 ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ‘ਆਪ’ ਹੁਣ ਸਰਕਾਰ ‘ਤੇ ਭਰੋਸਾ ਨਹੀਂ ਰਿਹਾ। ਇਸ ਦੀ ਜਾਂਚ ਐਨਆਈਏ ਨੂੰ ਦਿੱਤੀ ਜਾਵੇ। ਅਕਾਲ ਤਖ਼ਤ ਦੇ ਜਥੇਦਾਰਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਦੇ 80 ਮੁਲਾਜ਼ਮ ਕੇਜਰੀਵਾਲ ਨੂੰ ਦਿੱਤੇ ਗਏ ਹਨ। ਰਾਘਵ ਚੱਢਾ ਨੂੰ ਸੁਰੱਖਿਆ ਦਿੱਤੀ ਗਈ ਹੈ। ਭਗਵੰਤ ਮਾਨ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਗਈ। ਆਪਣਿਆਂ ਲਈ ਇੱਕ ਨਵਾਂ ਕਾਨੂੰਨ ਹੈ ਅਤੇ ਦੂਜਿਆਂ ਲਈ ਵੱਖਰਾ। ਕੇਜਰੀਵਾਲ ਪੰਜਾਬ ਸਰਕਾਰ ਦੇ ਸਾਰੇ ਫੈਸਲੇ ਦਿੱਲੀ ਤੋਂ ਲੈ ਰਿਹਾ ਹੈ, ਇਸ ਲਈ ਪੰਜਾਬ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ।

Comment here

Verified by MonsterInsights