ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਦੂਰੋਂ-ਦੂਰੋਂ ਸਿੱਧੂ ਦੇ ਪ੍ਰਸ਼ੰਸਕਾਂ ਸਣੇ ਵੱਡੇ-ਵੱਡੇ ਕਲਾਕਾਰ ਤੇ ਸਿਆਸਤਦਨ ਉਨ੍ਹਾਂ ਦੀ ਹਵੇਲੀ ਵਿੱਚ ਪਹੁੰਚ ਰਹੇ ਹਨ। ਇਸ ਦੌਰਾਨ ਕਈ ਭਾਵੁਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸਿੱਧੂ ਨੂੰ ਅੰਤਿਮ ਯਾਤਰਾ ਲਈ ਤਿਆਰ ਕਰਨ ਤੋਂ ਪਹਿਲਾਂ ਉਸ ਦੇ ਪਿਤਾ ਨੇ ਆਪਣੇ ਪੁੱਤ ਦਾ ਮੱਥਾ ਚੁੰਮਿਆ ਤੇ ਉਸ ਦੇ ਸਿਰ ‘ਤੇ ਦਸਤਾਰ ਸਜਾਈ। ਇਸ ਮਗਰੋਂ ਜਾਣ ਤੋਂ ਪਹਿਲਾਂ ਉਸ ਦੀਆਂ ਮੁੱਛਾਂ ਨੂੰ ਵੱਟ ਦਿੱਤਾ।
ਇਸ ਦੌਰਾਨ ਪੰਜਾਬੀ ਕਲਾਕਾਰ ਐਮੀ ਵਿਰਕ ਤੇ ਰਾਜਾ ਵੜਿੰਗ ਸਣੇ ਕਈ ਸਿਆਸਤਦਾਨ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਹਵੇਲੀ ਦੀ ਬਾਹਰ ਲੋਕਾਂ ਦਾ ਹਜੂਮ ਇਕੱਠਾ ਹੋਇਆ ਪਿਆ ਹੈ।
ਸਿੱਧੂ ਮੂਸੇਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਲਿਖਿਆ ਕਿ ਕੁਝ ਵੀ ਕਰਨ ਨੂੰ ਜਾਂ ਕਹਿਣ ਨੂੰ ਦਿਲ ਨਹੀਂ ਕਰ ਰਿਹਾ, ਪਤਾ ਨਹੀਂ ਕਦੇ ਕਰਾਂਗਾ ਵੀ ਜਾਂ ਨਹੀਂ, ਮਾਂ-ਪਿਓ ਦੀ ਬਹੁਤ ਯਾਦ ਆ ਰਹੀ ਹੈ, ਸੱਚ ਦੱਸਾਂ ਤਾਂ ਸਭ ਕੁਝ ਛੱਡ ਕੇ ਬੈਠ ਜਾਣ ਦਾ ਦਿਲ ਕਰ ਰਿਹਾ ਬਸ।
ਮੂਸੇਵਾਲਾ ਦੀ ਮੌਤ ‘ਤੇ ਭਾਵੁਕ ਹੋਏ ਗਾਇਕ ਰਾਜਵੀਰ ਜਵੰਧਾ ਨੇ ਲਿਖਿਆ “ਤੇਰੇ ਗੀਤ ਤੇਰੀਆਂ ਗੱਲਾ, ਮੁੜ ਮੁੜ ਕੰਨਾਂ ਵਿੱਚ ਵੱਜਦੀਆਂਰ ਰਹਿਣਗੀਆਂ” ਅਲਵਿਦਾ ਦੋਸਤਾ।