NationNewsWorld

ਬ੍ਰਾਜ਼ੀਲ ‘ਚ ਹੜ੍ਹ ਤੇ ਲੈਂਡਸਲਾਈਡ ਨਾਲ ਭਾਰੀ ਤਬਾਹੀ, 37 ਦੀ ਮੌਤ 5000 ਤੋਂ ਵੱਧ ਲੋਕ ਹੋਏ ਬੇਘਰ

ਬ੍ਰਾਜ਼ੀਲ ਵਿਚ ਕੁਦਰਤ ਕਹਿਰ ਢਾਹ ਰਹੀ ਹੈ। ਭਾਰੀ ਮੀਂਹ ਨਾਲ ਉੱਤਰ-ਪੂਰਬੀ ਬ੍ਰਾਜ਼ੀਲ ਵਿਚ ਹੜ੍ਹ ਤੇ ਲੈਂਡਸਲਾਈਡ ਨਾਲ ਵੱਡੀ ਗਿਣਤੀ ਵਿਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਰਨੰਬੁਕੋ ਸ਼ਹਿਰ ਵਿਚ ਮੀਂਹ ਨਾਲ ਸਭ ਤੋਂ ਵੱਧ ਤਬਾਹੀ ਮਚੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿਰਫ ਇਸੇ ਸ਼ਹਿਰ ਵਿਚ ਮਰਨ ਵਾਲਿਆਂ ਦੀ ਗਿਣਤੀ 37 ਹੋ ਚੁੱਕੀ ਹੈ ਤੇ ਨਾਲ ਹੀ 1000 ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।

ਅਲਾਗੋਸ ਸ਼ਹਿਰ ‘ਚ ਭਾਰੀ ਮੀਂਹ ਨਾਲ 2 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਕੁੱਲ 4000 ਲੋਕਾਂ ਨੂੰ ਆਪਣਾ ਘਰ ਵੀ ਛੱਡਣ ਲਈ ਮਜਬੂਰ ਹੋਣਾ ਪਿਆ। ਭਾਰੀ ਮੀਂਹ ਕਾਰਨ ਹੜ੍ਹ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਲੋਕਾਂ ਲਈ ਖਾਣੇ ਦਾ ਇੰਤਜ਼ਾ ਕਰਨ ਦੀ ਵੱਡੀ ਚੁਣੌਤੀ ਹੈ। ਹਾਲਾਂਕਿ ਪ੍ਰਸ਼ਾਸਨ ਆਪਣੇ ਪੱਧਰ ‘ਤੇ ਲੋਕਾਂ ਦੀ ਮਦਦ ਕਰ ਰਿਹਾ ਹੈ। ਭਾਰੀ ਮੀਂਹ ਕਾਰਨ ਬੇਘਰ ਹੋਏ ਲੋਕਾਂ ਨੂੰ ਰੇਸੀਫ ਸ਼ਹਿਰ ਸਥਿਤ ਸਕੂਲਾਂ ਵਿਚ ਠਹਿਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਅਲਾਗੋਸ ਦੀ ਰਾਜ ਸਰਕਾਰ ਨੇ ਭਾਰੀ ਮੀਂਹ ਕਾਰਨ ਪ੍ਰਭਾਵਿਤ 33 ਨਗਰ ਪਾਲਿਕਾਵਾਂ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।

ਪਰਨੰਬੁਕੋ ਸ਼ਹਿਰ ਵਿਚ ਵਾਟਰ ਤੇ ਕਲਾਈਮੇਟ ਏਜੰਸੀ ਨੇ ਦੱਸਿਆ ਕਿ ਇਸ ਵਾਰ 129 ਐੱਮਐੱਮ ਤੇ 150 ਐੱਮਐੱਮ ਦੇ ਵਿਚ ਮੀਂਹ ਪਿਆ ਹੈ। ਇਹ ਅੰਕੜਾ ਸਾਧਾਰਨ ਮੀਂਹ ਦੇ ਅੰਕੜੇ ਤੋਂ ਕਿਤੇ ਜ਼ਿਆਦਾ ਹੈ।

ਮੀਂਹ ਨਾਲ ਮਿੱਟੀ ਸ਼ਹਿਰ ਦੀ ਮਿੱਟੀ ਕਮਜ਼ੋਰ ਹੋ ਜਾਣ ਕਾਰਨ ਕਈ ਜਗ੍ਹਾ ਲੈਂਡਸਲਾਈਡ ਵੀ ਹੋਏ ਹਨ। ਲੈਂਡਸਲਾਈਡ ਨਾਲ ਦੋ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਦੀ ਮੌਤ ਹੋਈ ਹੈ।

Comment here

Verified by MonsterInsights