Site icon SMZ NEWS

ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਸੁੱਟੀ ਗਈ ਸਿਆਹੀ, ਪ੍ਰੈਸ ਕਾਨਫਰੰਸ ਦੌਰਾਨ ਹੋਇਆ ਹਮਲਾ

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਕਿਸਾਨ ਆਗੂ ਰਾਕੇਸ਼ ਟਿਕਟ ‘ਤੇ ਸਿਆਹੀ ਸੁੱਤੀ ਗਈ ਹੈ। ਪ੍ਰੈਸ ਕਾਨਫਰੰਸ ਦੌਰਾਨ ਧੱਕਾ-ਮੁੱਕੀ ਤੋਂ ਬਾਅਦ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਦੇ ਸਮਰਥਕਾਂ ਨੇ ਮੁਲਜ਼ਮ ਨੂੰ ਫੜ੍ਹ ਕੇ ਉਸਦੀ ਕੁੱਟਮਾਰ ਕੀਤੀ। ਉੱਥੇ ਹੀ ਇਸ ਘਟਨਾ ਤੋਂ ਬਾਅਦ ਇਸ ਪ੍ਰੋਗਰਾਮ ਵਿੱਚ ਜੰਮ ਕੇ ਇੱਕ ਦੂਜੇ ‘ਤੇ ਕੁਰਸੀਆਂ ਸੁੱਟੀਆਂ ਗਈਆਂ। ਤਾਜ਼ਾ ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

Rakesh tikait ink attack

ਦੱਸਿਆ ਜਾ ਰਿਹਾ ਹੈ ਕਿ ਇਹ ਸਿਆਹੀ ਸਥਾਨਕ ਕਿਸਾਨ ਆਗੂ ਚੰਦਰਸ਼ੇਖਰ ਦੇ ਸਮਰਥਕਾਂ ਨੇ ਸੁੱਟੀ ਹੈ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਟਿਕੈਤ ਤੋਂ ਪੁੱਛਿਆ ਕਿ ਕਿਸਾਨ ਚੰਦਰਸ਼ੇਖਰ ਨੂੰ ਲੈ ਕੇ ਤੁਹਾਡਾ ਕਿ ਕਹਿਣਾ ਹੈ। ਇਸ ‘ਤਰੇ ਜਵਾਬ ਦਿੰਦਿਆਂ ਟਿਕੈਤ ਨੇ ਕਿਹਾ ਕਿ ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਸ ਇੰਨਾ ਸੁਣਦਿਆਂ ਹੀ ਚੰਦਰਸ਼ੇਖਰ ਦੇ ਸਮਰਥਕ ਭੜਕ ਗਏ ਤੇ ਟਿਕੈਤ ‘ਤੇ ਸਿਆਹੀ ਸੁੱਟ ਦਿੱਤੀ।

ਇਸ ਸਬੰਧੀ ਰਾਕੇਸ਼ ਟਿਕੈਤ ਨੇ ਕਿਹਾ ਕਿ ਸਥਾਨਕ ਪੁਲਿਸ ਵੱਲੋਂ ਇੱਥੇ ਕੋਈ ਸੁਰੱਖਿਆ ਮੁਹਈਆ ਨਹੀਂ ਕਰਵਾਈ ਗਈ ਹੈ। ਇਹ ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਮੀਡੀਆ ਅਨੁਸਾਰ ਟਿਕੈਤ ‘ਤੇ ਸਿਆਹੀ ਸੁੱਟਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਉਸ ਵਿਅਕਤੀ ਨੂੰ ਫੜ ਲਿਆ। ਇਸ ਤੋਂ ਬਾਅਦ ਚੰਦਰਸ਼ੇਖਰ ਦੇ ਸਮਰਥਕ ਤੇ ਰਾਕੇਸ਼ ਟਿਕੈਤ ਦੇ ਸਮਰਥਕਾਂ ਵਿਚਾਲੇ ਜਮ ਕੇ ਕੁਰਸੀਆਂ ਚੱਲਣ ਲੱਗੀਆਂ।

Exit mobile version