ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੀ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਹੈ। 34 ਸਾਲ ਪੁਰਾਣੇ ਰੋਡ ਰੇਜ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਅੱਜ ਸਿੱਧੂ ਸਰੈਂਡਰ ਕਰਨ ਲਈ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਪਹੁੰਚੇ ਸਨ। ਅਦਾਲਤ ਪਹੁੰਚਦੇ ਹੀ ਉਨ੍ਹਾਂ ਨੇ ਜੱਜ ਸਾਹਮਣੇ ਸਰੈਂਡਰ ਕੀਤਾ।

ਸਰੈਂਡਰ ਦੀਆਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋ ਚੁੱਕੀਆਂ ਹਨ। ,ਸਿੱਧੂ ਆਪਣੇ ਨਾਲ ਕੱਪੜਿਆਂ ਤੇ ਕੁਝ ਸਾਮਾਨ ਦਾ ਭਰਿਆ ਬੈਗ ਲੈ ਕੇ ਆਏ ਸਨ। ਉਨ੍ਹਾਂ ਦਾ ਸਾਮਾਨ ਪਟਿਆਲਾ ਜੇਲ੍ਹ ਵਿੱਚ ਪਹੁੰਚਾ ਦਿੱਤਾ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਕੌਸ਼ਲਿਆ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ। ਨਵਤੇਜ ਸਿੰਘ ਚੀਮਾ ਸਣੇ ਪਾਰਟੀ ਦੇ ਕੁਝ ਨੇਤਾ ਸਿੱਧੂ ਦੇ ਨਾਲ ਘਰ ਤੋਂ ਜ਼ਿਲ੍ਹਾ ਅਦਾਲਤ ਤੱਕ ਗਏ। ਅਦਾਲਤ ਸਿੱਧੂ ਦੇ ਘਰ ਤੋਂ ਕੁਝ ਹੀ ਦੂਰ ਹੈ। ਚੀਮਾ ਸਿੱਧੂ ਨੂੰ SUV ਰਾਹੀਂ ਅਦਾਲਤ ਤੱਕ ਲੈ ਕੇ ਗਏ। ਸ਼ੁੱਕਰਵਾਰ ਦੀ ਸਵੇਰ ਕੁਝ ਸਮਰਥਕ ਸਿੱਧੂ ਦੀ ਰਿਹਾਇਸ਼ ‘ਤੇ ਪਹੁੰਚੇ ਸਨ।
ਸਿੱਧੂ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸਰੈਂਡਰ ਦੌਰਾਨ ਸਿੱਧੂ ਨੂੰ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਉਰੇਟਿਵ ਪਟੀਸ਼ਨ ਦੀ ਤਤਕਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ।
Comment here