Site icon SMZ NEWS

ਪ੍ਰਸ਼ਾਂਤ ਕਿਸ਼ੋਰ ਬੋਲੇ- ‘ਕਾਂਗਰਸ ਨੇ ‘ਚਿੰਤਨ ਸ਼ਿਵਰ’ ਤੋਂ ਕੁਝ ਨਹੀਂ ਖੱਟਿਆ, ਮੁੱਦੇ ਟਾਲਣ ਦਾ ਮੌਕਾ ਮਿਲ ਗਿਆ’

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਪੀਕੇ ਨੇ ਉਦੇਪੁਰ ਵਰਿਚ ਤਿੰਨ ਦਿਨ ਤੱਕ ਚੱਲੇ ਕਾਂਗਰਸ ਦੇ ‘ਨਵ ਸੰਕਲਪ ਸ਼ਿਵਿਰ’ ਨੂੰ ਅਸਫਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚਿੰਤਨ ਸ਼ਿਵਿਰ ਨਾਲ ਕੁਝ ਵੀ ਨੀਂ ਖੱਟਿਆ

ਪੀਕੇ ਨੇ ਟਵੀਟ ਕਰਕੇ ਕਿਹਾ ਕਿ ਮੇਰੇ ਤੋਂ ਲਗਾਤਾਰ ਕਾਂਗਰਸ ਦੇ ਚਿੰਤਨ ਸ਼ਿਵਿਰ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ। ਮੇਰੇ ਖਿਆਲ ‘ਚ ਕਾਂਗਰਸ ਨੂੰ ਚਿੰਤਨ ਸ਼ਿਵਰ ਨਾਲ ਕੁਝ ਵੀ ਸਾਰਥਕ ਹਾਸਲ ਨਹੀਂ ਹੋਇਆ, ਹਾਲਾਂਕਿ ਕਾਂਗਰਸ ਲੀਡਰਸ਼ਿਪ ਨੂੰ ਘੱਟ ਤੋਂ ਘੱਟ ਗੁਜਰਾਤ ਤੇ ਹਿਮਾਚਲ ਚੋਣਆਂ ਤੱਕ ਮੌਜੂਦਾ ਮੁੱਦਿਆਂ ਨੂੰ ਟਾਲਣ ਦਾ ਸਮਾਂ ਮਿਲ ਗਿਆ ਹੈ।

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ਹਾਈਕਮਾਨ ਨਾਲ ਪਾਰਟੀ ਨੂੰ ਮੁੜ ਖੜ੍ਹਾ ਕਰਨ ਨੂੰ ਲੈ ਕੇ ਲੰਮੀ ਗੱਲਬਾਤ ਚੱਲੀ ਸੀ, ਜੋ ਬੇਸਿੱਟਾ ਰਹੀ। ਪੀਕੇ ਨੂੰ ਕਾਂਗਰਸ ਨੇ ਆਪਣੇ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਸੀ ਪਰ ਉਨ੍ਹਾਂ ਠੁਕਰਾ ਦਿੱਤਾ।

ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਕਾਂਗਰਸ ਦੇ ਨੇਤਾ ਇਹ ਮੰਨਦੇ ਹਨ ਕਿ ਮੌਜੂਦਾ ਬਾਜਪਾ ਸਰਕਾਰ ਨੂੰ ਜਨਤਾ ਖੁਦ ਹੀ ਉਖਾੜ ਸੁੱਟੇਗੀ ਤੇ ਦੇਸ਼ ਦੀ ਸੱਤਾ ਵਿੱਚ ਉਨ੍ਹਾਂ ਦੀ ਵਾਪਸੀ ਹੋ ਜਾਏਗੀ। ਪੀਕੇ ਨੇ ਕਿਹਾ ਕਿ ਕਾਂਗਰਸ ਲੰਮੇ ਸਮੇਂ ਤੱਕ ਸੱਤਾ ਵਿੱਚ ਰਹੀ, ਪਰ ਉਸ ਨੂੰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਨਹੀਂ ਆਉਂਦੀ।

Exit mobile version