Site icon SMZ NEWS

ਨਵਜੋਤ ਸਿੱਧੂ ਨੇ ਕੀਤਾ ਸਰੈਂਡਰ, ਕੋਰਟ ਤੋਂ ਭੇਜੇ ਜਾ ਸਕਦੇ ਨੇ ਪਟਿਆਲਾ ਸੈਂਟਰਲ ਜੇਲ੍ਹ

ਰੋਡ ਰੇਡ ਕੇਸ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪਟਿਆਲਾ ਕੋਰਟ ਪਹੁੰਚ ਗਏ ਹਨ। ਉਹ ਆਪਣੇ ਨਾਲ ਕੱਪੜਿਆਂ ਨਾਲ ਭਰਿਆ ਬੈਗ ਲੈ ਕੇ ਆਏ ਹਨ। ਉਨ੍ਹਾਂ ਨੂੰ ਇਥੋਂ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਭੇਜਿਆ ਜਾ ਸਕਾਦ ਹੈ। ਸਿੱਧੂ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸਰੈਂਡਰ ਦੌਰਾਨ ਸਿੱਧੂ ਨੇ ਕਿਸੇ ਨਾਲ ਗੱਲ ਨਹੀਂ ਕੀਤੀ।

Navjot sidhu surrender

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਊਰੇਟਿਵ ਪਟੀਸ਼ਨ ਦੀ ਤਤਕਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਸਿੱਧੂ ਦੇ ਵਕੀਲਾਂ ਨੂੰ ਉਮੀਦ ਸੀ ਕਿ ਦੁਪਹਿਰ ਬਾਅਦ ਫਿਰ ਸੁਪਰੀਮ ਕੋਰਟ ਦੇ ਅੱਗੇ ਅਰਜੈਂਟ ਸੁਣਵਾਈ ਦੀ ਮੰਗ ਕਰਨਗੇ। ਹਾਲਾਂਕ, ਸੁਪਰੀਮ ਕੋਰਟ ਵਿੱਚ ਸੁਣਵਾਈ ਨਹੀਂ ਹੋਈ। ਸਿੱਧੂ ਜੇ ਸਰੈਂਟਰ ਨਾ ਕਰਦੇ ਤਾਂ ਫਿਰ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਦੀ।

ਇਸ ਤੋਂ ਪਹਿਲਾਂ ਸਿੱਧੂ ਦੇ ਵਕੀਲ ਅਭਿਸੇਕ ਮਨੁ ਸਿੰਘਵੀ ਦੀ ਪਟੀਸ਼ਨ ‘ਤੇ ਜਸਟਿਸ ਏ. ਐੱਮ. ਖਾਨਵਿਲਕਰ ਨੇ ਕਿਹਾ ਕਿ ਅਸੀਂ ਚੀਫ਼ ਜਸਟਿਸ ਦੇ ਕੋਲ ਮਾਮਲੇ ਨੂੰ ਭੇਜ ਰਹੇ ਹਾਂ, ਉਹ ਹੀ ਇਸ ‘ਤੇ ਸੁਣਵਾਈ ਦਾ ਫੈਸਲਾ ਕਰਨਗੇ। ਸਿੱਧੂ ਨੇ ਖਰਾਬ ਸਿਹਤ ਦੇ ਆਧਾਰ ‘ਤੇ ਸਰੈਂਡਰ ਲਈ ਕੋਰਟ ਤੋਂ ਇੱਕ ਹਫਤੇ ਦੀ ਮੋਹਲਤ ਮੰਗੀ ਸੀ।

Exit mobile version